ਖਰਾਬ ਮਟੀਰੀਅਲ ਨਾਲ ਉਪਯੋਗੀ ਸਾਮਾਨ ਬਣਾਉਣ ਦੀ ਪ੍ਰਤੀਯੋਗਤਾ

  |   Punjabnews

ਅਬੋਹਰ(ਸੁਨੀਲ)-ਅਬੋਹਰ-ਹਨੂਮਾਨਗੜ ਰੋਡ ’ਤੇ ਮੁਹੱਲਾ ਸੁੰਦਰ ਨਗਰੀ ਵਿਖੇ ਸਥਿਤ ਅੰਮ੍ਰਿਤ ਮਾਡਲ ਸੀ. ਸੈ. ਸਕੂਲ ਦੇ ਪ੍ਰਾਈਮਰੀ ਵਿਭਾਗ ’ਚ ਖਰਾਬ ਮਟੀਰੀਅਲ ਨਾਲ ਉਪਯੋਗੀ ਚੀਜ਼ਾਂ ਬਣਾਉਣ ਦੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਪ੍ਰਤੀਯੋਗਤਾ ’ਚ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ। ਪ੍ਰਿੰਸੀਪਲ ਸ਼ਾਮਲੀ ਕਾਲੜਾ ਨੇ ਦੱਸਿਆ ਕਿ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਖਰਾਬ ਮਟੀਰੀਅਲ ਤੋਂ ਚਰਖਾ, ਕੰਧ ’ਤੇ ਲਟਕਾਉਣ ਵਾਲੀ ਕਾਫੀ ਚੀਜ਼ਾਂ, ਪਾਣੀ ਕੱਢਣ ਵਾਲੀ ਮਸ਼ੀਨ, ਲੈਂਪ, ਰੋਬਟ, ਕੂਲਰ, ਵਾਟਰ ਹਾਰਵੇਸਟਿੰਗ ਹਾਊਸ, ਫੋਟੋ ਫ੍ਰੇਮ ਦੇ ਇਲਾਵਾ ਵੱਖ-ਵੱਖ ਤਰ੍ਹਾਂ ਦੀ ਸਾਜੋ-ਸਾਮਾਨ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ। ਪ੍ਰਤੀਯੋਗਤਾ ਨੂੰ ਦੋ ਭਾਗਾਂ ’ਚ ਵੰਡਿਆ ਗਿਆ। ਪ੍ਰਿੰਸੀਪਲ ਕਾਲੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਪ੍ਰਤੀਯੋਗਤਾ ਰਾਹੀ ਉਨ੍ਹਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਘਰਾਂ ’ਚ ਪਈਆਂ ਬੇਕਾਰ ਚੀਜ਼ਾਂ ਨੂੰ ਇਧਰ-ਉਧਰ ਸੁੱਟਣ ਦੀ ਬਜਾਏ ਉਸਨੂੰ ਕਿਸੇ ਨਾ ਕਿਸੇ ਪ੍ਰਯੋਗ ’ਚ ਲਿਆਉਣ। ਅਜਿਹਾ ਕਰਨ ਨਾਲ ਤੁਹਾਡੇ ਨੇੜੇ-ਤੇੜੇ ਸਫਾਈ ਵੀ ਰਹੇਗੀ।

ਫੋਟੋ - http://v.duta.us/2EZxFgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0a_KUgAA

📲 Get Punjab News on Whatsapp 💬