ਚੰਡੀਗੜ੍ਹ ਹਾਊਸਿੰਗ ਬੋਰਡ ਦੀ ਨਵੇਂ ਨਿਰਮਾਣਾਂ ਖਿਲਾਫ ਕਾਰਵਾਈ ਜਾਰੀ

  |   Chandigarhnews

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ ਦੀ ਸ਼ਹਿਰ 'ਚ ਨਵੇਂ ਨਿਰਮਾਣਾਂ ਖਿਲਾਫ ਕਾਰਵਾਈ ਜਾਰੀ ਹੈ। ਵੀਰਵਾਰ ਨੂੰ ਸੀ. ਐੱਚ. ਬੀ. ਨੇ ਸੈਕਟਰ-40 'ਚ ਚਲਾਈ ਡਰਾਈਵ ਦੌਰਾਨ 2 ਘਰਾਂ ਤੋਂ ਨਾਜਾਇਜ਼ ਨਿਰਮਾਣ ਢਾਹ ਦਿੱਤਾ। ਬੋਰਡ ਨੇ ਅੱਗੇ ਵੀ ਲੋਕਾਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ। ਇਸ ਦੇ ਨਾਲ ਇਕ ਅਲਾਟੀ ਨੇ ਸੀ. ਐੱਚ. ਬੀ. ਦੀ ਕਾਰਵਾਈ ਤੋਂ ਪਹਿਲਾਂ ਖੁਦ ਹੀ ਨਿਰਮਾਣ ਹਟਾ ਲਿਆ, ਜਿਸ ਕਾਰਨ ਬੋਰਡ ਨੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ।

ਮੌਕੇ 'ਤੇ ਪੁਲਸ ਬਲ ਵੀ ਤਾਇਨਾਤ ਸੀ, ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਡਰਾਈਵ ਦਾ ਵਿਰੋਧ ਕਰਨ ਦੀ ਵੀ ਕੋਸ਼ਿਸ਼ ਕੀਤੀ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਾਜਾਇਜ਼ ਨਿਰਮਾਣ ਖਿਲਾਫ ਲਗਾਤਾਰ ਉਨ੍ਹਾਂ ਦੀ ਡਰਾਈਵ ਜਾਰੀ ਹੈ। ਉਨ੍ਹਾਂ ਕਿਹਾ ਕਿ ਸੀ. ਐੱਚ. ਬੀ. ਨੇ ਹੁਣ ਤੱਕ 39 ਵਾਧੂ ਨਿਰਮਾਣ ਤੋੜੇ ਹਨ। 23 ਕੇਸਾਂ 'ਚ ਡਰਾਈਵ 'ਤੇ ਆਏ ਖਰਚ ਦੇ ਸਬੰਧ 'ਚ ਡਿਮਾਂਡ ਨੋਟਿਸ ਭੇਜਿਆ ਗਿਆ ਹੈ। ਜੇਕਰ ਅਲਾਟੀ 10 ਦਿਨਾਂ 'ਚ ਡਿਮਾਂਡ ਕੀਤੀ ਗਈ ਰਾਸ਼ੀ ਦਾ ਭੁਗਤਾਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੀ ਅਲਾਟਮੈਂਟ ਰੱਦ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਫੋਟੋ - http://v.duta.us/jrZDLgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_yZ52gAA

📲 Get Chandigarh News on Whatsapp 💬