ਜਲੰਧਰ ਦੀ ਦੋਹਰੀ ਸੁਰੱਖਿਆ ਦੇ ਲਈ ਬਣਾਇਆ ਗਿਆ ਸੀ ਜੌੜਾ ਗੇਟ, ਜਾਣੋ ਕੀ ਹੈ ਇਸ ਦਾ ਇਤਿਹਾਸ

  |   Jalandharnews

ਜਲੰਧਰ (ਵੈਬ ਡੈਸਕ)—ਜੌੜਾ ਗੇਟ ਸ਼ਹਿਰ ਦੇ ਮੱਧ 'ਚ ਮੌਜੂਦ ਸੀ। ਉਸ ਦੌਰ ਦੇ ਲੋਕਾਂ ਨੇ ਇਸ ਦਾ ਨਿਰਮਾਣ ਸ਼ਹਿਰ ਦੀ ਦੋਹਰੀ ਸੁਰੱਖਿਆ ਦੇ ਮੱਦੇਨਜ਼ਰ ਕਰਵਾਇਆ ਸੀ। ਇਹ ਗੇਟ 12 ਫੁੱਟ ਉੱਚਾ ਅਤੇ 8 ਫੁੱਟ ਚੌੜਾ ਮੰਨਿਆ ਜਾਂਦਾ ਹੈ। ਇਸ 'ਤੇ ਲਕੜੀ ਦੇ ਕਿਵਾੜ ਹੋਇਆ ਕਰਦੇ ਸੀ ਅਤੇ ਉਨ੍ਹਾਂ ਦੇ ਅੰਦਰ ਲੋਹੇ ਦੇ ਦਰਵਾਜ਼ੇ ਵੀ ਲਗਵਾਏ ਗਏ ਸਨ। ਨਾਗਰਿਕਾਂ ਦੀ ਸੁਰੱਖਿਆ ਲਈ ਉਹ ਆਪਣੇ ਆਪ 'ਚ ਇਕ ਅਨੋਖੀ ਗੱਲ ਸੀ। ਪ੍ਰਾਚੀਨ ਨਗਰਾਂ 'ਚ ਸੁਰੱਖਿਆ ਦੇ ਪ੍ਰਬੰਧ ਦੇਖੇ ਜਾ ਰਹੇ ਸੀ, ਪਰ ਜਲੰਧਰ 'ਚ ਦੋਹਰੀ ਸੁਰੱਖਿਆ ਦੇ ਲਈ ਬਣੇ ਇਸ ਗੇਟ ਦੀ ਇਤਿਹਾਸਕਾਰਾਂ ਨੇ ਬਹੁਤ ਪ੍ਰਸ਼ੰਸਾ ਕੀਤੀ। ਇਸ ਦੇ ਬਾਵਜੂਦ ਯਵਨ ਲੋਕ ਜਲੰਧਰ ਦੇ ਚਾਰੇ ਪਾਸੇ ਆ ਕੇ ਰਹਿਣ ਲੱਗੇ। ਇਸ ਤਹਿਤ ਜਲੰਧਰ ਨਗਰ 'ਚ ਇਕ ਕਿਲੇ ਦੀ ਸੂਰਤ 'ਚ ਬਣੇ ਘੇਰੇ 'ਚ ਕੰਧਾਂ ਟੁੱਟਦੀਆਂ ਰਹੀਆਂ ਅਤੇ ਕਈ ਮੁਹੱਲੇ ਦੇ ਨਾਂ ਵੀ ਰਵਾਇਤੀ ਨਾ ਰਹੇ, ਸਗੋਂ ਬਦਲ ਦਿੱਤੇ ਗਏ। ਜੌੜਾ ਗੇਟ ਦਾ ਸਥਾਨ ਉਹ ਹੀ ਮੰਨਿਆ ਜਾਂਦਾ ਹੈ, ਜੋ ਰਸਤਾ ਜਿੱਥੇ ਤੋਂ ਚਮੜਾ ਮਾਰਕਿਟ ਜੋ ਅੱਜਕੱਲ੍ਹ ਸਾੜੀਆਂ ਆਦਿ ਦਾ ਥੋਕ ਵਪਾਰ ਕੇਂਦਰ ਹੈ, ਤੱਕ ਜਾਂਦਾ ਹੈ। ਜਲੰਧਰ ਚਾਰੇ ਪਾਸੇ ਦੀਵਾਰਾਂ ਨਾਲ ਘਿਰਿਆ ਸੀ ਅਤੇ ਜਿਸ ਦੇ ਬਾਹਰ ਬਹੁਤ ਸਾਰੀਆਂ ਬਸਤੀਆਂ ਬਣ ਚੁੱਕੀਆਂ ਸਨ। ਉੱਥੇ ਦੀ ਨਿਵਾਸੀ ਆਪਣੀ ਸੁਰੱਖਿਆ ਦੇ ਲਈ ਕਈ ਕਦਮ ਚੁੱਕ ਰਹੇ,ਕਿਉਂਕਿ ਇਹ ਨਗਰ ਵਿਦੇਸ਼ੀ ਲੁੱਟੇਰਿਆਂ ਦੇ ਹੱਥਾਂ ਕਈ ਵਾਰ ਲੁੱਟਿਆ ਜਾ ਚੁੱਕਾ ਸੀ।...

ਫੋਟੋ - http://v.duta.us/fSlWGwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yDvNKgAA

📲 Get Jalandhar News on Whatsapp 💬