'ਪੰਜਾਬ ਬੰਦ' ਦੌਰਾਨ ਆਵਾਜਾਈ ਠੱਪ, ਜਲੰਧਰ 'ਚ ਸਾਰੇ ਨੈਸ਼ਨਲ ਹਾਈਵੇਅ ਬੰਦ (ਤਸਵੀਰਾਂ)

  |   Jalandharnews

ਜਲੰਧਰ— ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸਿਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਜਾ ਰਹੇ ਹਨ।

ਇਸ ਦਾ ਅਸਰ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲਿਆਂ 'ਚ ਦੇਖਣ ਨੂੰ ਮਿਲਿਆ ਹੈ। ਟਾਈਗਰਸ ਫੋਰਸ ਵੱਲੋਂ ਜਲੰਧਰ-ਕਪੂਰਥਲਾ, ਜਲੰਧਰ-ਅੰਮ੍ਰਿਤਸਰ, ਜਲੰਧਰ-ਪਠਾਨਕੋਟ 'ਤੇ ਜਾਮ ਲਗਾ ਦਿੱਤਾ ਗਿਆ ਹੈ।

ਇਸ ਦੇ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਹਾਈਵੇਅ 'ਤੇ ਲੰਬਾ ਜਾਮ ਲੱਗਾ ਹੋਇਆ ਹੈ। ਇਸ ਦੇ ਲਈ ਜਲੰਧਰ ਆਉਣ ਵਾਲੇ ਵਾਹਨ ਚਾਲਕ ਨੈਸ਼ਨਲ ਹਾਈਵੇਅ ਤੋਂ ਨਾ ਹੋ ਕੇ ਬਾਕੀ ਰੂਟਾਂ ਤੋਂ ਜਲੰਧਰ ਆਉਣ। ਇਸ ਦੇ ਨਾਲ ਹੀ ਜੰਮੂ ਤੋਂ ਜਲੰਧਰ ਆਉਣ ਵਾਲੇ ਰਸਤੇ ਨੂੰ ਪੁਲਸ ਨੇ ਨਾਕਾਬੰਦੀ ਕਰਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

ਫੋਟੋ - http://v.duta.us/hAQVUAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bol20wEA

📲 Get Jalandhar News on Whatsapp 💬