ਪਟਿਆਲਾ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ (ਵੀਡੀਓ)

  |   Punjabnews

ਪਟਿਆਲਾ (ਬਲਜਿੰਦਰ,ਇੰਦਰਜੀਤ ਬਖਸ਼ੀ) : ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਇਕ ਕੈਮੀਕਲ ਫੈਕਟਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਪਲਾਂ 'ਚ ਭੜਕੀ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਪੂਰੀ ਫੈਕਟਰੀ ਸੜ ਕੇ ਸਵਾਹ ਹੋ ਗਈ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਦੇ ਕਰੀਬ ਗੱਡੀਆਂ ਮੌਕੇ ਪੁੱਜੀਆਂ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਮੌਕੇ 'ਤੇ ਡੀ.ਸੀ. ਅਤੇ ਐੱਸ.ਐੱਸ.ਪੀ. ਵੀ ਪਹੁੰਚ ਗਏ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਫੈਕਟਰੀ ਮਾਲਿਕ ਕਾਫੀ ਗੁੱਸੇ ਵਿਚ ਦਿਖੇ। ਇਸ ਦੌਰਾਨ ਉਨ੍ਹਾਂ ਦੀ ਪਟਿਆਲਾ ਦੇ ਡੀ.ਸੀ. ਨਾਲ ਬਹਿਸ ਵੀ ਹੋਈ।

ਫੋਟੋ - http://v.duta.us/tiXpDAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ujhMXQAA

📲 Get Punjab News on Whatsapp 💬