ਪਟਾਕਿਆਂ ਕਾਰੋਬਾਰੀਆਂ ਨੂੰ ਭੇਜੇ ਜਾ ਰਹੇ ਨੇ ਨੋਟਿਸ, ਕਈ ਦੁਕਾਨਾਂ ਸੀਲ

  |   Punjabnews

ਗੁਰਦਾਸਪੁਰ (ਹਰਮਨਪ੍ਰੀਤ)-ਬਟਾਲਾ ਵਿਖੇ ਪਟਾਕਾ ਫੈਕਟਰੀ 'ਚ ਹੋਏ ਜ਼ਬਰਦਸਤ ਵਿਸਫੋਟ 'ਚ 23 ਜਾਨਾਂ ਚਲੇ ਜਾਣ ਤੋਂ ਬਾਅਦ ਹੋਰ ਪਟਾਕਾ ਫੈਕਟਰੀਆਂ 'ਚ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਬੇਸ਼ੱਕ ਪੁਲਸ ਅਤੇ ਸਿਵਲ ਪ੍ਰ੍ਰਸ਼ਾਸਨ ਨੇ ਇਕਦਮ ਹਰਕਤ ਵਿਚ ਆ ਕੇ ਕਈ ਦੁਕਾਨਾਂ ਸੀਲ ਕਰ ਦਿੱਤੀਆਂ ਹਨ ਅਤੇ ਪਰਚੇ ਦਰਜ ਕਰ ਕੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪਰ ਸਮਾਂ ਲੰਘਾ ਕੇ ਅਤੇ ਕਈ ਕੀਮਤੀ ਜਾਨਾਂ ਗਵਾ ਕੇ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਲੋਕ ਬੇਹੱਦ ਖਫਾ ਦਿਖਾਈ ਦੇ ਰਹੇ ਹਨ। ਇਹ ਇਕ ਪਿੰਡ, ਮੁਹੱਲੇ ਜਾਂ ਸ਼ਹਿਰ 'ਚ ਨਹੀਂ, ਸਗੋਂ ਸਮੁੱਚੇ ਜ਼ਿਲੇ ਦੇ ਲੋਕ ਪੁਲਸ ਕੋਲੋਂ ਇਸ ਦੁੱਖਦਾਈ ਘਟਨਾ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਮੰਗ ਰਹੇ ਹਨ ਕਿ ਆਖਿਰਕਾਰ ਸਮਾਂ ਰਹਿੰਦਿਆਂ ਇਸ ਮਾਮਲੇ ਵਿਚ ਢੁਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ? ਲੋਕਾਂ ਦੇ ਮਨਾਂ 'ਚ ਸਭ ਤੋਂ ਵੱਡਾ ਰੋਸ ਇਸ ਗੱਲ ਨੂੰ ਲੈ ਕੇ ਹੈ ਕਿ ਅਕਸਰ ਹੀ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੀ ਕੀਮਤ ਚੁਕਾਉਣ ਦੇ ਬਾਅਦ ਹੀ ਹਰਕਤ ਵਿਚ ਆਉਂਦਾ ਹੈ, ਜਦੋਂ ਕਿ ਹਾਦਸਾ ਵਾਪਰਨ ਤੋਂ ਪਹਿਲਾਂ ਅਣਗਹਿਲੀ ਦਾ ਸਿਲਸਿਲਾ ਜਾਰੀ ਰਹਿੰਦਾ ਹੈ।...

ਫੋਟੋ - http://v.duta.us/XLIRfQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/TCTtpAAA

📲 Get Punjab News on Whatsapp 💬