ਪਦਮ ਸ਼੍ਰੀ ਵਿਜੇ ਚੋਪੜਾ ਜੀ ਦੇ Pti ਦੇ ਚੇਅਰਮੈਨ ਬਣਨ 'ਤੇ ਪੱਤਰਕਾਰਾਂ 'ਚ ਖੁਸ਼ੀ ਦੀ ਲਹਿਰ

  |   Sangrur-Barnalanews

ਭਵਾਨੀਗੜ੍ਹ (ਕਾਂਸਲ) : ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੂੰ ਆਮ ਸਹਿਮਤੀ ਨਾਲ ਦੇਸ਼ ਦੀ ਪ੍ਰਮੁੱਖ ਨਿਊਜ਼ ਏਜੰਸੀ ਪ੍ਰੈਸ ਟਰੱਸਟ ਆਫ ਇੰਡੀਆ (ਪੀ.ਟੀ.ਆਈ) ਦੇ ਨਵੇਂ ਚੇਅਰਮੈਨ ਚੁਣੇ ਜਾਣ 'ਤੇ 'ਜਗਬਾਣੀ' ਅਤੇ ਪੰਜਾਬ ਕੇਸਰੀ ਦੇ ਸਮੂਚੇ ਪਾਠਕਾਂ ਅਤੇ ਪੱਤਰਕਾਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੇ ਪੀ.ਟੀ.ਆਈ ਦੇ ਨਵੇਂ ਚੇਅਰਮੈਨ ਚੁਣੇ ਜਾਣ 'ਤੇ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਹਲਕਾ ਵਿਧਾਇਕ ਸੰਗਰੂਰ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਸ਼੍ਰੀ ਅੰਕੁਰ ਮਹਿੰਦਰੂ ਐਸ.ਡੀ.ਐਮ. ਭਵਾਨੀਗੜ੍ਹ, ਸ. ਸੁਖਰਾਜ ਸਿੰਘ ਘੁੰਮਣ ਡੀ.ਐਸ.ਪੀ. ਭਵਾਨੀਗੜ੍ਹ•, ਸੁਰਿੰਦਰ ਪਾਲ ਸਿੰਘ ਸਿਬੀਆਂ ਸਾਬਕਾ ਵਿਧਾਇਕ, ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ, ਸਤਵੰਤ ਸਿੰਘ ਖਰੇ ਬਲਾਕ ਪ੍ਰਧਾਨ ਡਿਸਟਿਕ ਇੰਡਸਟਰੀ ਚੈਂਬਰ ਸੰਗਰੂਰ, ਮੰਗਤ ਸ਼ਰਮਾਂ ਜ਼ਿਲਾ ਮੀਤ ਪ੍ਰਧਾਨ ਕਾਂਗਰਸ, ਬਬਲੇਸ਼ ਗੋਇਲ ਸਾਬਕਾ ਮੰਡਲ ਪ੍ਰਧਾਨ ਬੀ.ਜੇ.ਪੀ, ਰਵਿੰਦਰ ਸਿੰਘ ਠੇਕੇਦਾਰ ਸ਼ਹਿਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਮੁਨੀਸ਼ ਸਿੰਗਲਾ ਪ੍ਰਧਾਨ ਦੁਰਗਾ ਮਾਤਾ ਮੰਦਰ ਕਮੇਟੀ, ਗੁਰਦੀਪ ਸਿੰਘ ਫੱਗੂਵਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਭੂਪ ਚੰਦ ਚੰਨੋਂ ਜ਼ਿਲਾ ਸਕੱਤਰ ਸੀ.ਪੀ.ਐਮ, ਰੁਪਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ ਸੋਢੀ ਅਤੇ ਰਵਜਿੰਦਰ ਸਿੰਘ ਕਾਕੜਾ ਸਾਰੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਅਤੇ ਬਲਜਿੰਦਰ ਸਿੰਘ ਗੋਗੀ ਸਾਬਕਾ ਉਪ ਚੇਅਰਮੈਨ ਮਾਰਕਿਟ ਕਮੇਟੀ, ਲਾਇਨਜ਼ ਕਲੱਬ ਰਾਇਲ ਭਵਾਨੀਗੜ੍ਹ, ਰੋਟਰੀ ਕਲੱਬ ਭਵਾਨੀਗੜ੍ਹ ਸਿਟੀ, ਪ੍ਰਚੀਨ ਸ਼ਿਵ ਮੰਦਿਰ ਕਮੇਟੀ, ਵਿਸ਼ਵਕ੍ਰਮਾ ਮੰਦਰ ਪ੍ਰਬੰਧਕ ਕਮੇਟੀ, ਹੈਰੀਟੇਜ਼ ਪਬਲਿਕ ਸਕੂਲ ਸਮੇਤ ਇਲਾਕੇ ਦੀਆਂ ਹੋਰ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣ ਕੇ ਪੂਰੀ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਹਰ ਮੁੱਦੇ ਨੂੰ ਪ੍ਰਕਾਸ਼ਿਤ ਕਰਕੇ ਸਰਕਾਰ ਤੱਕ ਪਹੁੰਚਾਇਆ ਹੈ।

ਫੋਟੋ - http://v.duta.us/TDQ01QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PD6c0gAA

📲 Get Sangrur-barnala News on Whatsapp 💬