ਪਰਿਵਾਰ ਨੂੰ ਜ਼ਮੀਨ ਖੋਹਣ ਦਾ ਡਰ, ਉਚ ਅਧਿਕਾਰੀਆਂ ਤੋਂ ਕੀਤੀ ਇਨਸਾਫ ਦੀ ਮੰਗ

  |   Punjabnews

ਗੁਰੂਹਰਸਹਾਏ,(ਪ੍ਰਦੀਪ) : ਹਲਕੇ ਦੇ ਪਿੰਡ ਮੇਘਾ ਪੰਜ ਗਰਾਂਈ ਹਿਠਾੜ 'ਚ ਇਕ ਪਰਿਵਾਰ ਨੂੰ ਆਪਣੇ ਘਰ ਦੀ ਜ਼ਮੀਨ ਖੋਹਣ ਦਾ ਡਰ ਸਤਾ ਰਿਹਾ ਹੈ। ਪਰਿਵਾਰ ਨੂੰ ਜ਼ਮੀਨ ਖੋਹਣ ਦਾ ਡਰ ਇਸ ਲਈ ਹੈ ਕਿਉਂਕਿ ਗੁਰੂਹਰਸਹਾਏ ਦੀ ਅਦਾਲਤ 'ਚ ਉਨ੍ਹਾਂ ਦੀ ਜ਼ਮੀਨ ਨੂੰ ਲੈ ਕੇ ਕੇਸ ਚੱਲ ਰਿਹਾ ਹੈ, ਜਿਸ 'ਚ ਸਿਵਲ ਤੇ ਪੁਲਸ ਪ੍ਰਸ਼ਾਸਨ ਵਲੋਂ ਮਾਣਯੋਗ ਅਦਾਲਤ 'ਚ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਮਾਮਲੇ ਨੂੰ ਪੇਸ਼ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਪਿੰਡ ਮੇਘਾ ਪੰਜ ਗਰਾਂਈ ਹਿਠਾੜ ਦੇ ਵਸਨੀਕ ਬਲਵੀਰ ਸਿੰਘ ਪੁੱਤਰ ਰੇਸ਼ਮ ਸਿੰਘ, ਗੁਰਮੇਜ ਸਿੰਘ ਪੁੱਤਰ ਬਲਵੀਰ ਸਿੰਘ, ਮੁਖਤਿਆਰ ਪੁੱਤਰ ਬਲਵੀਰ ਸਿੰਘ ਤੇ ਕਰਤਾਰੋ ਬਾਈ ਪਤਨੀ ਬਲਵੀਰ ਸਿੰਘ ਨੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਸਿਰ ਤੋਂ ਛੱਤ ਖੋਹਣ ਦੇ ਲਈ ਸਿਆਸਤ ਦੇ ਜ਼ੋਰ 'ਤੇ ਗੁਰੂਹਰਸਹਾਏ ਦੇ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਮਾਣਯੋਗ ਕੋਰਟ 'ਚ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਮਾਮਲੇ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੂਠੀਆਂ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਖਸਰਾ ਨੰਬਰ 66 (1-10) 'ਤੇ ਖਾਲੀ ਪਈ ਪੰਚਾਇਤ ਦੀ ਜਗਾ 'ਤੇ ਬਲਵੀਰ ਸਿੰਘ ਤੇ ਉਸ ਦੇ ਪਰਿਵਾਰ ਦਾ ਪੰਚਾਇਤ ਦੀ ਜ਼ਮੀਨ 'ਤੇ ਕਬਜ਼ਾ ਹੈ, ਜਦ ਕਿ ਇਹ ਜ਼ਮੀਨ 1988 'ਚ ਪਿੰਡ ਦੇ ਕਿਸੇ ਵਸਨੀਕ ਤੋਂ ਉਨ੍ਹਾਂ ਨੇ 10,000 ਰੁਪਏ 'ਚ ਮੁੱਲ ਲਈ ਸੀ। ਉਸ ਸਮੇਂ ਤੋਂ ਹੀ ਉਹ ਇਸ ਜਗ੍ਹਾਂ 'ਤੇ ਮਕਾਨ ਬਣਾ ਕੇ ਰਹਿ ਰਹੇ ਹਨ।...

ਫੋਟੋ - http://v.duta.us/UKWTgwEA

ਇਥੇ ਪਡ੍ਹੋ ਪੁਰੀ ਖਬਰ — - http://v.duta.us/QdDf_QAA

📲 Get Punjab News on Whatsapp 💬