ਬੈਂਕ ਖਾਤੇ 'ਚੋਂ ਨਿਕਲੇ 81,988 ਰੁਪਏ ਦੀ ਰਕਮ, ਪੁਲਸ ਜਾਂਚ 'ਚ ਜੁਟੀ

  |   Moganews

ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ)—ਪਿੰਡ ਮਾਣੂੰਕੇ ਦੀ ਇਲਾਹਾਬਾਦ ਬੈਂਕ 'ਚੋਂ ਇਕ ਔਰਤ ਦੇ ਖਾਤੇ 'ਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ 81,988 ਰੁਪਏ ਦੀ ਰਕਮ ਕੱਢਵਾਉਣ ਦਾ ਸਮਾਚਾਰ ਹੈ, ਜਿਸ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੀੜਤ ਔਰਤ ਸ਼ਿੰਦਰਪਾਲ ਕੌਰ ਪਤਨੀ ਗੁਰਨੈਬ ਸਿੰਘ ਵਾਸੀ ਮਾਣੂੰਕੇ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦਾ ਪਿੰਡ ਮਾਣੂੰਕੇ ਦੀ ਇਲਾਹਾਬਾਦ ਬੈਂਕ 'ਚ ਖਾਤਾ ਚੱਲਦਾ ਹੈ ਅਤੇ ਜਦੋਂ ਉਹ 27 ਅਗਸਤ 2019 ਨੂੰ ਬੈਂਕ ਵਿਚੋਂ ਬੁਢਾਪਾ ਪੈਨਸ਼ਨ ਲੈਣ ਗਈ ਤਾਂ ਉਸ ਨੇ ਬੈਂਕ ਵਿਚਲੇ ਖਾਤੇ ਦੀ ਰਕਮ ਬਾਰੇ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਉਸ ਦੇ ਖਾਤੇ ਵਿਚੋਂ 81988 ਰੁਪਏ ਦੀ ਸਾਰੀ ਰਕਮ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੱਢਵਾ ਲਈ ਗਈ ਹੈ। ਇਸ ਘਟਨਾ ਸਬੰਧੀ ਜਦੋਂ ਸ਼ਿੰਦਰਪਾਲ ਕੌਰ ਨੇ ਬੈਂਕ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ 'ਤੇ ਟਾਲ-ਮਟੋਲ ਕਰਦਿਆਂ ਅਣਜਾਣਤਾ ਪ੍ਰਗਟ ਕੀਤੀ ਅਤੇ ਪੱਲਾ ਛੁਡਾ ਲਿਆ। ਇਸ ਗੱਲ 'ਤੇ ਸ਼ਿੰਦਰਪਾਲ ਕੌਰ ਨੂੰ ਸ਼ੱਕ ਹੋਣ 'ਤੇ ਪਿੰਡ ਦੇ ਨੌਜਵਾਨ ਸਰਪੰਚ ਨਿਰਮਲ ਸਿੰਘ, ਗ੍ਰਾਮ ਪੰਚਾਇਤ ਮੈਂਬਰ ਮਨਦੀਪ ਸਿੰਘ, ਨਾਇਬ ਸਿੰਘ ਜੀ. ਓ. ਜੀ. ਕੋਲ ਆਪਣੀ ਸਮੱਸਿਆ ਦੱਸੀ ਤਾਂ ਗ੍ਰਾਮ ਪੰਚਾਇਤ ਵੱਲੋਂ ਬੈਂਕ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਪਰ ਸਹੀ ਕੋਈ ਜੁਆਬ ਨਾ ਮਿਲਣ 'ਤੇ ਇਸ ਘਟਨਾ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ।...

ਫੋਟੋ - http://v.duta.us/uKYo2wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yJXjRAAA

📲 Get Moga News on Whatsapp 💬