ਭੋਗਪੁਰ 'ਚ ਦਿਸਿਆ 'ਪੰਜਾਬ ਬੰਦ' ਦਾ ਅਸਰ, ਬਾਜ਼ਾਰਾਂ 'ਚ ਰਿਹਾ ਸੰਨਾਟਾ (ਤਸਵੀਰਾਂ)

  |   Jalandharnews

ਭੋਗਪੁਰ (ਰਾਣਾ ਭੋਗਪੁਰੀਆ, ਸੂਰੀ)— ਵਾਲਮੀਕਿ ਭਾਈਚਾਰੇ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਅਸਰ ਭੋਗਪੁਰ 'ਚ ਵੀ ਦੇਖਣ ਨੂੰ ਮਿਲਿਆ। ਅੱਜ ਸਵੇਰ ਤੋਂ ਭੋਗਪੁਰ ਵਿਖੇ ਸਾਰੇ ਬਾਜ਼ਾਰ ਬੰਦ ਰਹੇ। ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੌਰਾਨ ਭੋਗਪਰ ਪੁਲਸ ਵੱਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਭੋਗਪੁਰ ਨੇੜਲੇ ਬਲਾਕ ਚੌਕ 'ਚ ਪੁਲਿਸ ਵੱਲੋਂ ਬੈਰੀਕੇਟ ਲਗਾ ਕੇ ਜੰਮੂ ਵਾਲੇ ਪਾਸੇ ਤੋਂ ਆਉਣ ਵਾਲੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।

ਪੁਲਸ ਵੱਲੋਂ ਕੌਮੀ ਸ਼ਾਹ ਮਾਰਗ ਨੂੰ ਬੰਦ ਕੀਤੇ ਜਾਣ ਕਾਰਨ ਸੈਂਕੜੇ ਗੱਡੀਆਂ ਇਸ ਜਾਮ 'ਚ ਫਸ ਗਈਆਂ ਹਨ। ਇਹ ਸਵਾਲ ਵੀ ਥਾਣਾ ਮੁਖੀ ਭੋਗ ਪੰਦਰੀ ਜੋਸ਼ੀ ਦਾ ਕਹਿਣਾ ਹੈ ਕਿ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਕਈ ਜਗ੍ਹਾ 'ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ ਇਸ ਕਰਕੇ ਲੋਕਾਂ ਨੂੰ ਵਿਵਾਦ ਵਾਲੀਆਂ ਥਾਵਾਂ 'ਤੇ ਜਾਣ ਤੋਂ ਰੋਕਣ ਲਈ ਇਸ ਸੜਕ ਨੂੰ ਬੰਦ ਕੀਤਾ ਗਿਆ ਹੈ।...

ਫੋਟੋ - http://v.duta.us/hW_ADwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3NwnFQAA

📲 Get Jalandhar News on Whatsapp 💬