ਰੋਜ਼ਾਨਾ ਹਾਈ ਅਲਰਟ 'ਤੇ ਰਹਿੰਦੀ ਹੈ ਪੰਜਾਬ ਪੁਲਸ, ਫਿਰ ਵੀ ਹੋ ਜਾਂਦੀਆਂ ਹਨ ਵਾਰਦਾਤਾਂ!

  |   Jalandharnews

ਜਲੰਧਰ (ਠਾਕੁਰ) : ਹਾਲ ਹੀ 'ਚ ਤਰਨਤਾਰਨ ਨੇੜੇ ਹੋਏ ਬੰਬ ਧਮਾਕੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਨੌਜਵਾਨ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਸੂਤਰਾਂ ਅਨੁਸਾਰ ਪੁਲਸ ਇਸ ਨੂੰ ਅੱਤਵਾਦੀ ਸਰਗਰਮੀ ਅਤੇ ਟੈਰਰ ਫੰਡਿੰਗ ਨਾਲ ਜੋੜ ਕੇ ਦੇਖ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਮੁਲਜ਼ਮ ਅਤੇ ਉਸ ਦਾ ਜ਼ਿੰਦਾ ਸਾਥੀ ਫੈਸਟੀਵਲ ਸੀਜ਼ਨ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।

ਇਸੇ ਦਰਮਿਆਨ ਸੀ. ਐੱਮ. ਦਾ ਬਿਆਨ ਹੈ ਕਿ ਤਿੰਨੇ ਨੌਜਵਾਨ ਬੋਤਲ ਬੰਬ ਬਣਾ ਰਹੇ ਸਨ ਅਤੇ ਬਲਾਸਟ ਹੋਣ 'ਤੇ ਦੋ ਦੀ ਮੌਤ ਹੋ ਗਈ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਕਈ ਸਾਲ ਤੋਂ ਪੁਲਸ ਅਤੇ ਪ੍ਰਸ਼ਾਸਨ ਹਾਈ ਅਲਰਟ 'ਤੇ ਰਹਿੰਦੇ ਹਨ ਪਰ ਫਿਰ ਵੀ ਵੱਡੇ-ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਹੀ ਨਹੀਂ ਆਮ ਜਨਤਾ ਦੀ ਰਾਖੀ ਕਰਨ ਵਾਲੀ ਪੁਲਸ ਖੁਦ ਵੀ ਜ਼ਿਆਦਾ ਸੁਰੱਖਿਅਤ ਨਹੀਂ। ਇਸ ਦਾ ਜਿਊਂਦਾ ਜਾਗਦਾ ਸਬੂਤ ਹੈ 2015 'ਚ ਦੀਨਾਨਗਰ ਪੁਲਸ ਥਾਣੇ 'ਚ ਹੋਇਆ ਅੱਤਵਾਦੀ ਹਮਲਾ, ਜਿਸ 'ਚ ਐੱਸ.ਪੀ. ਸਮੇਤ ਪੁਲਸ ਦੇ 8 ਜਵਾਨ ਸ਼ਹੀਦ ਹੋ ਗਏ ਸਨ। ਮੌਜੂਦਾ ਸਮੇਂ ਵਿਦੇਸ਼ਾਂ 'ਚ ਰਹਿ ਰਹੇ ਖਾਲਿਸਤਾਨੀ ਸਮਰਥਕ ਰੈਫਰੈਂਡਮ 2020 ਦੀ ਤਿਆਰੀ 'ਚ ਜੁਟੇ ਹੋਏ ਹਨ ਅਤੇ ਸਰਕਾਰ ਦੇ ਕੋਲ ਇਨਪੁੱਟ ਹੋਣ ਦੇ ਬਾਵਜੂਦ ਤਰਨਤਾਰਨ ਬਲਾਸਟ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।...

ਫੋਟੋ - http://v.duta.us/y4dHkgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9NmTXgAA

📲 Get Jalandhar News on Whatsapp 💬