ਸ਼ਰਾਬ ਪੀ ਕੇ ਕੁੱਟੇ ਮਾਪੇ, ਪੁੱਤ ਖਿਲਾਫ ਪਰਚਾ

  |   Sangrur-Barnalanews

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਰਾਬ ਪੀ ਕੇ ਆਪਣੇ ਮਾਤਾ-ਪਿਤਾ ਦੀ ਕੁੱਟ-ਮਾਰ ਕਰਨ 'ਤੇ ਪੁੱਤਰ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਚ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੀਮਾ ਰਾਣੀ ਵਾਸੀ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 4 ਸਤੰਬਰ ਦੀ ਰਾਤ ਨੂੰ ਉਸ ਦਾ ਪੁੱਤਰ ਭੁਪੇਸ਼ ਗਰਗ ਵਾਸੀ ਬਰਨਾਲਾ ਘਰ ਆਇਆ ਤਾਂ ਮੁਦੱਈ ਨੇ ਉਸ ਨੂੰ ਹਰ ਰੋਜ਼ ਸ਼ਰਾਬ ਪੀਣ ਦਾ ਕਾਰਣ ਪੁੱਛਿਆ ਤਾਂ ਭੁਪੇਸ਼ ਗਰਗ ਨੇ ਆਪਣੀ ਮਾਤਾ ਦੇ ਥੱਪੜ ਮਾਰ ਦਿੱਤਾ। ਇਸ ਉਪਰੰਤ ਜਦੋਂ ਦੋਸ਼ੀ ਦਾ ਪਿਤਾ ਸੁਰਿੰਦਰ ਕੁਮਾਰ ਉਸਨੂੰ ਸਮਝਾਉਣ ਲੱਗਿਆ ਤਾਂ ਉਸ ਨੇ ਆਪਣੇ ਪਿਤਾ ਦੇ ਵੀ ਮੁੱਕੇ ਮਾਰੇ ਅਤੇ ਖਿੜਕੀ ਵਿਚ ਮੁੱਕਾ ਮਾਰਿਆ, ਜਿਸ ਕਾਰਣ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਟੁੱਟੇ ਹੋਏ ਸ਼ੀਸ਼ੇ ਦਾ ਇਕ ਟੁਕੜਾ ਚੁੱਕ ਕੇ ਉਸ ਨੇ ਆਪਣੀ ਮਾਤਾ ਦੇ ਮਾਰਿਆ ਜੋ ਉਸ ਦੀ ਮਾਤਾ ਦੇ ਹੱਥ 'ਤੇ ਜਾ ਲੱਗਿਆ, ਜਿਸ ਨੂੰ ਗੁਆਂਢੀਆਂ ਨੇ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ।...

ਫੋਟੋ - http://v.duta.us/g5r6wAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GxxkLgAA

📲 Get Sangrur-barnala News on Whatsapp 💬