ਸੋਢਲ ਮੇਲੇ ਲਈ ਜਲਦਬਾਜ਼ੀ 'ਚ ਬਣਾਈ ਗਈ ਸੜਕ ਸ਼ਾਇਦ ਹੀ 10 ਦਿਨ ਚੱਲੇ

  |   Jalandharnews

ਜਲੰਧਰ (ਖੁਰਾਣਾ) : ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਮੇਲਾ ਸ਼ੁਰੂ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ ਪਰ ਮੇਲਾ ਏਰੀਏ ਦੀ ਦਸ਼ਾ ਸੁਧਾਰਣ ਲਈ ਨਿਗਮ ਨੇ ਕੋਈ ਯਤਨ ਨਹੀਂ ਕੀਤਾ। ਇਸ ਮਾਮਲੇ 'ਚ 'ਜਗ ਬਾਣੀ' 'ਚ ਖਬਰ ਲੱਗਣ ਤੋਂ ਬਾਅਦ ਹਰਕਤ ਆਏ ਨਗਰ ਨਿਗਮ ਨੇ ਜਿਥੇ ਸੋਢਲ ਮੰਦਰ ਨੂੰ ਜਾਂਦੀਆਂ ਸੜਕਾਂ 'ਤੇ ਪੈਚਵਰਕ ਦਾ ਕੰਮ ਸ਼ੁਰੂ ਕੀਤਾ, ਉਥੇ ਕਾਲੀ ਮਾਤਾ ਮੰਦਰ ਤੋਂ ਸੋਢਲ ਚੌਕ ਵਲ ਜਾਂਦੀ ਸੜਕ ਨੂੰ ਇੰਨੀ ਜਲਦਬਾਜ਼ੀ Ýਚ ਬਣਾਇਆ ਕਿ ਉਸਦੇ ਲਈ ਸਾਫ ਸਫਾਈ ਅਤੇ ਪਾਣੀ ਤੱਕ ਨੂੰ ਨਹੀਂ ਵੇਖਿਆ ਗਿਆ ਅਤੇ ਮਿੱਟੀ ਅਤੇ ਗਿਲੀ ਸਤਿਹ 'ਤੇ ਹੀ ਲੁੱਕ-ਬੱਜਰੀ ਦੀ ਪਰਤ ਪਾ ਦਿੱਤੀ ਗਈ ਜੋ ਸ਼ਾਇਦ ਹੀ 10 ਦਿਨ ਚੱਲੇ। ਨਿਗਮ ਅਧਿਕਾਰੀਆਂ ਨੇ ਜਿਸ ਤਰ੍ਹਾਂ ਜਲਦਬਾਜ਼ੀ 'ਚ ਇਹ ਸੜਕ ਬਣਾਈ, ਉਸ ਨਾਲ ਪੂਰੇ ਇਲਾਕੇ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਨਿਗਮ ਨੇ ਸੋਢਲ ਮੇਲੇ ਤੋਂ ਇਕ ਦੋ ਮਹੀਨੇ ਪਹਿਲਾਂ ਅਜਿਹੇ ਕੰਮ ਸ਼ੁਰੂ ਕਿਉਂ ਨਹੀਂ ਕਰਵਾਏ। ਹੁਣ ਜਦੋਂਕਿ ਮੇਲਾ ਸ਼ੁਰੂ ਹੋਣ 'ਚ 2-3 ਦਿਨ ਰਹਿ ਗਏ ਹਨ ਹੁਣ ਸੜਕ ਬਣਾਉਣ ਦੀ ਖਾਨਾਪੂਰਤੀ ਕਰ ਕੇ ਲੱਖਾਂ ਰੁਪਏ ਫਜ਼ੂਲ ਵਹਾਉਣ ਦਾ ਕੀ ਤੁਕ ਸੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੋਢਲ ਮੇਲਾ ਏਰੀਏ ਦੇ ਆਲੇ-ਦੁਆਲੇ ਸਾਰੇ ਕਾਂਗਰਸੀ ਕੌਂਸਲਰਾਂ ਦੇ ਵਾਰਡ ਹਨ ਪਰ ਕਿਸੇ ਕਾਂਗਰਸੀ ਆਗੂ ਨੇ ਨਿਗਮ ਵਲੋਂ ਕਰਵਾਏ ਜਾ ਰਹੇ ਘਟੀਆ ਕੰਮਾਂ 'ਤੇ ਇਤਰਾਜ਼ ਪ੍ਰਗਟ ਨਹੀਂ ਕੀਤਾ।...

ਫੋਟੋ - http://v.duta.us/vRFLTgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/He8t0QAA

📲 Get Jalandhar News on Whatsapp 💬