ਸਮਰਾਲਾ ਦੇ ਬੀ. ਡੀ. ਪੀ. ਓ. ਦਫਤਰ 'ਚ ਹੋ ਰਹੀ ਬਿਜਲੀ ਦੀ ਬਰਬਾਦੀ

  |   Ludhiana-Khannanews

ਸਮਰਾਲਾ (ਬਿਪਨ) : ਇਕ ਪਾਸੇ ਜਿੱਥੇ ਪੰਜਾਬ ਦੀ ਜਨਤਾ ਮਹਿੰਗੀ ਬਿਜਲੀ ਦੇ ਬਿੱਲ ਅਦਾ ਕਰ ਰਹੀ ਹੈ, ਉੱਥੇ ਹੀ ਸਰਕਾਰੀ ਦਫਤਰਾਂ 'ਚ ਧੜੱਲੇ ਨਾਲ ਬਿਜਲੀ ਦੀ ਬਰਬਾਦੀ ਜਾਰੀ ਹੈ ਕਿਉਂਕਿ ਇਨ੍ਹਾਂ ਦਫਤਰਾਂ ਦਾ ਬਿੱਲ ਸਰਕਾਰੀ ਅਧਿਕਾਰੀਆਂ ਦੀ ਜੇਬ 'ਚੋਂ ਨਹੀਂ, ਸਗੋਂ ਜਨਤਾ ਦੀ ਕਮਾਈ 'ਚੋਂ ਚੁਕਾਇਆ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਵਾਕਿਆ ਸਮਰਾਲਾ ਦੇ ਬੀ. ਡੀ. ਪੀ. ਓ. ਦਫਤਰ 'ਚ ਦੇਖਣ ਨੂੰ ਮਿਲਿਆ। ਇੱਥੇ ਚੇਅਰਮੈਨ ਬਲਾਕ ਸਮਿਤੀ ਦੇ ਹਾਲ 'ਚ ਏਅਰ ਕੰਡੀਸ਼ਨਰ, ਪੱਖੇ ਅਤੇ ਲਾਈਟਾਂ ਧੜੱਲੇ ਨਾਲ ਚੱਲ ਰਹੀਆਂ ਸਨ, ਜਦੋਂ ਕਿ ਉੱਥੇ ਕੋਈ ਵੀ ਮੌਜੂਦ ਨਹੀਂ ਸੀ।

ਜਦੋਂ ਇਸ ਸਬੰਧ 'ਚ ਬੀ. ਡੀ. ਪੀ. ਓ. ਸਮਰਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗਲਤ ਗੱਲ ਹੈ ਕਿ ਬਿਜਲੀ ਦੀ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਦਫਤਰ 'ਚ ਕੋਈ ਅਧਿਕਾਰੀ ਕੰਮ ਕਰ ਰਿਹਾ ਹੋਵੇ ਅਤੇ ਉਸ ਨੂੰ ਕੋਈ ਫੋਨ ਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਇਸ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

ਫੋਟੋ - http://v.duta.us/8kIxvQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FHJswQAA

📲 Get Ludhiana-Khanna News on Whatsapp 💬