ਹੁਣ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਰੋਡ ਕੀਤਾ ਜਾਮ (ਵੀਡੀਓ)

  |   Punjabnews

ਜਲੰਧਰ (ਸੋਨੂੰ)— ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸਿਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਜਾ ਰਹੇ ਹਨ। ਸੀਰੀਅਲ 'ਤੇ ਪਾਬੰਦੀ ਲਗਾਏ ਜਾਣ ਗੀ ਮੰਗ ਨੂੰ ਲੈ ਕੇ ਵਾਲਮੀਕਿ ਸਮਾਜ ਅਤੇ ਹੋਰ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਅਸਰ ਜਲੰਧਰ 'ਚ ਵੀ ਦੇਖਣ ਨੂੰ ਮਿਲਿਆ।

ਵਾਲਮੀਕਿ ਭਾਈਚਾਰੇ ਨੇ ਜਲੰਧਰ-ਕਪੂਰਥਲਾ ਰੋਡ ਅਤੇ ਜਲੰਧਰ-ਨਕੋਦਰ ਰੋਡ ਨੂੰ ਬੰਦ ਕਰ ਦਿੱਤਾ। ਇਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਲੰਧਰ ਦੇ ਜੋਤੀ ਚੌਕ ਅਤੇ ਹੋਰ ਬਾਜ਼ਾਰਾਂ 'ਚ ਦੁਕਾਨਾਂ ਬੰਦ ਰਹੀਆਂ ਜਦਕਿ ਟਾਈਗਰਸ ਫੋਰਸ ਵੱਲੋਂ ਰੇਲਵੇ ਰੋਡ, ਦਾਣਾ ਮੰਡੀ ਰੋਡ ਵਿਖੇ ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਹੈ।...

ਫੋਟੋ - http://v.duta.us/cplOTAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1qzjxgAA

📲 Get Punjab News on Whatsapp 💬