65 ਸਾਲਾ ਬਜ਼ੁਰਗ ਵਲੋਂ 14 ਸਾਲਾ ਬੱਚੇ ਨਾਲ ਬਦਫੈਲੀ

  |   Chandigarhnews

ਮੱਲ੍ਹੀਆਂ (ਟੁੱਟ)- ਪਿੰਡ ਬੱਲ ਕੋਹਨਾਂ ਵਿਖੇ 65 ਸਾਲ ਦੇ ਇੱਕ ਬਜ਼ੁਰਗ ਵੱਲੋਂ 14 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਸ ਚੌਕੀ ਉੱਗੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ 14 ਸਾਲਾ ਲੜਕਾ, ਜੋ ਕਿ ਨੌਵੀਂ ਜਮਾਤ ਵਿਚ ਮੱਲ੍ਹੀਆਂ ਖੁਰਦ ਸਕੂਲ ਵਿਖੇ ਪੜ੍ਹਦਾ ਹੈ, ਹੋਰ ਬੱਚਿਆਂ ਦੇ ਨਾਲ ਖੇਡ ਰਿਹਾ ਸੀ। ਇਸ ਦੌਰਾਨ ਪਿੰਡ ਦੇ ਹੀ ਬਜ਼ੁਰਗ ਗੁਰਬਖਸ਼ ਸਿੰਘ ਪੁੱਤਰ ਕਰਨੈਲ ਸਿੰਘ ਨੇ ਬੱਚੇ ਨੂੰ ਲਾਲਚ ਦੇ ਕੇ ਆਪਣੇ ਘਰ ਵਿਚ ਬੁਲਾ ਲਿਆ ਜਿੱਥੇ ਉਸ ਨੇ ਬੱਚੇ ਨਾਲ ਬਦਫੈਲੀ ਕੀਤੀ। ਬੱਚਾ ਉਸ ਵੇਲੇ ਘਰ ਵਿਚ ਇਕੱਲਾ ਹੀ ਸੀ। ਬੱਚੇ ਨੇ ਇਹ ਸਾਰੀ ਘਟਨਾ ਘਰ ਆ ਕੇ ਦੱਸੀ। ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਚੌਕੀ ਉੱਗੀ ਨੂੰ ਦਿੱਤੀ ਗਈ। ਉੱਗੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਕੱਲ ਨੂੰ ਹੀ ਬੱਚੇ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ। ਇਸ ਘਟਨਾ ਦਾ ਇਲਾਕੇ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਫੋਟੋ - http://v.duta.us/CP-8XQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9bivzQAA

📲 Get Chandigarh News on Whatsapp 💬