Punjabi Version

  |   Golden Temple Hukamnama

Ang: 727

ਤੂੰ ਚੰਗੀ ਤਰ੍ਹਾਂ ਜਾਣ ਲੈਂ ਕਿ ਸੰਸਾਰ ਦੇ ਕਾਰ-ਵਿਹਾਰ ਉਦੋਂ ਤਾਈ ਹੀ ਹਨ। ਜਦ ਤਾਂਈਂ ਇਨਸਾਨ ਜੀਉਂਦੇ ਹਨ। ਨਾਨਕ, ਤੂੰ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ। ਹਰ ਚੀਜ਼ ਸੁਪਨੇ ਦੀ ਮਾਨੰਦ ਹੈ। ਤਿਲੰਕ ਨੌਵੀਂ ਪਾਤਿਸ਼ਾਹੀ। ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਮਹਿਮਾ ਗਾਇਨ ਕਰ, ਜੋ ਤੇਰਾ ਸੱਚਾ ਸਾਥੀ ਹੈ। ਵੇਲਾ ਬੀਤਦਾ ਜਾ ਰਿਹਾ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਠਹਿਰਾਉ। ਤੂੰ ਧਨ-ਦੌਲਤ, ਰਥਾਂ, ਪਤਨੀ ਅਤੇ ਜਾਗੀਰਾਂ ਨਾਲ ਪਰਮ ਪਿਆਰ ਪਾਇਆ ਹੋਇਆ ਹੈ। ਜਦ ਮੌਤ ਦੀ ਫਾਹੀ ਤੇਰੀ ਗਰਦਨ ਉਦਾਲੇ ਪਊਗੀ। ਸਾਰਾ ਕੁਛ ਹੋਰਨਾਂ ਦੀ ਮਲਕੀਅਤ ਹੋ ਜਾਵੇਗਾ। ਜਾਣ ਬੁਝ ਕੇ, ਹੇ ਪਗਲੇ ਪੁਰਸ਼, ਮੈਂ ਆਪਣਾ ਕੰਮ ਖ਼ਰਾਬ ਕਰ ਲਿਆ ਹੈ। ਤੂੰ ਗੁਨਾਹ ਕਰਨ ਤੋਂ ਸੰਕੋਚ ਨਹੀਂ ਕਰਦਾ, ਨਾਂ ਹੀ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦਾ ਹੈਂ। ਜਿਸ ਤਰ੍ਹਾਂ ਗੁਰੂ ਜੀ ਤੈਨੂੰ ਸਿੱਖਮਤ ਦਿੰਦੇ ਹਨ, ਤੂੰ ਉਸ ਨੂੰ ਸ੍ਰਵਣ ਕਰ, ਹੇ ਭਰਾ! ਨਾਨਕ ਉਚੀ ਬੋਲ ਕੇ ਆਖਦਾ ਹੈ, ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ। ਤਿਲੰਕ ਸ਼ਬਦ ਭਗਤਾਂ ਦੇ। ਮਹਾਰਾਜ ਕਬੀਰ ਜੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਵੇਦ ਅਤੇ ਚਾਰੇ ਸ਼ਾਮ ਦੇਸ ਦੇ ਮਜ਼ਹਬੀ ਗ੍ਰੰਥ ਬੇਲੋੜੇ ਹਨ, ਹੇ ਭਰਾ! ਜੇਕਰ ਚਿੱਤ ਦੀ ਚਿੰਤ ਦੂਰ ਨਹੀਂ ਹੰਦੀ। ਜੇਕਰ ਤੂੰ ਆਪਣਾ ਮਨ ਇਕ ਨਿਮਖ ਭਰ ਲਈ ਭੀ ਵਾਹਿਗੁਰੂ ਵਿੱਚ ਟਿਕਾ ਲਵੇ, ਤਦ ਸੁਆਮੀ ਤੇਰੇ ਅੱਗੇ ਐਨ ਨਾਜ਼ਰ ਦਿਸੇਗਾ। ਹੇ ਇਨਸਾਨ! ਆਪਣੇ ਮਨ ਦੀ ਨਿਤਾਪ੍ਰਤੀ ਢੂੰਡ ਭਾਲ ਕਰ ਅਤੇ ਖਬਰਾਹਟ ਅੰਦਰ ਨਾਂ ਭਟਕ। ਇਹ ਜਗਤ ਇਕ ਜਾਦੂ ਦਾ ਤਮਾਸ਼ਾ ਹੈ। ਇਸ ਵਿੱਚ ਕੋਈ ਵੀ ਤੇਰਾ ਹੱਥ ਪਕੜਨ ਵਾਲਾ ਨਹੀਂ। ਠਹਿਰਾਉ। ਕੂੜ ਨੂੰ ਵਾਚ ਵਾਚ ਕੇ, ਪ੍ਰਾਣੀ ਪ੍ਰਸੰਨ ਹੁੰਦੇ ਹਨ ਅਤੇ ਬੇਸਮਝ ਹੋਣ ਕਾਰਨ ਊਲ ਜਲੂਲ ਬਕਦੇ ਹਨ। ਮੇਰਾ ਨਿਆਇਕਾਰੀ ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ। ਦਸਮ ਦੁਆਰਾ ਅੰਦਰ ਬੈਕੁੰਠੀ ਆਨੰਦ ਦੀ ਨਦੀ ਵਗਦੀ ਹੈ। ਤੈਨੂੰ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਤੂੰ ਹਮੇਸ਼ਾਂ ਹੀ ਸੁਆਮੀ ਦੀ ਸੇਵਾ ਕਮਾ। ਉਹ ਐਨਕਾ ਲਾ ਕੇ ਤੂੰ ਉਸ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਵੇਖ। ਪ੍ਰਭੂ ਪਵਿੱਤਰਾਂ ਦਾ ਪਰਮ ਪਵਿਤਰ ਹੈ। ਤੂੰ ਤਾਂ ਸੰਦੇਹ ਕਰੇ ਜੇਕਰ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਝ ਕਰਦਾ ਹੈ। ਕਬੀਰ ਰਹਿਮਤ, ਰਹੀਮ ਸੁਆਮੀ ਪਾਸੋਂ ਉਤਪੰਨ ਹੁੰਦੀ ਹੈ। ਕੇਵਲ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਛ ਕਰਦਾ ਹੈ। ਮਹਾਰਾਜ ਨਾਮ ਦੇਵ। ਮੈਂ ਅੰਨ੍ਹੇ ਦਾ ਹੇ ਸਿਰਜਾਣਹਾਰ! ਕੇਵਲ ਤੇਰਾ ਨਾਮ ਹੀ ਆਸਰਾ ਹੈ। ਮੈਂ ਗਰੀਬੜਾ ਹਾਂ, ਮੈਂ ਆਜ਼ਿਜ਼ ਹਾਂ ਮੇਰੀ ਓਟ ਤੈਂਡਾ ਨਾਮ ਹੀ ਹੈ। ਦਰਿਆਦਿਲ, ਦਇਆਵਾਨ ਅਤੇ ਧਨਾਡ ਤੂੰ ਹੈ, ਹੇ ਪ੍ਰਭੂ! ਤੂੰ ਮੇਰੇ ਅੰਦਰ ਤੇ ਸਾਹਮਣੇ ਸਦਾ ਹਾਜ਼ਰ ਨਾਜ਼ਰ ਹੈ। ਤੂੰ ਦਰਿਆ ਹੈ, ਤੂੰ ਦਾਤਾ ਅਤੇ ਤੂੰ ਹੀ ਮਹਾਂ ਮਾਲਦਾਰ ਹੈ। ਕੇਵਲ ਤੂੰ ਹੀ ਦਿੰਦਾ ਅਤੇ ਲੈਂਦਾ ਹੈ। ਹੋਰ ਦੂਜਾ ਕੋਈ ਨਹੀਂ। ਤੂੰ ਸਿਆਣਾ ਹੈ, ਤੂੰ ਹੀ ਦੇਖਣ ਵਾਲਾ ਹੈ। ਮੈਂ ਤੇਰਾ ਕੀ ਧਿਆਨ ਧਾਰ ਸਕਦਾ ਹਾਂ? ਨਾਮ ਦੇ ਸਾਹਿਬ, ਹੇ ਵਾਹਿਗੁਰੂ! ਤੂੰ ਬਖਸ਼ਣਹਾਰ ਹੈ। ਹੇ! ਮੇਰੇ ਮਿੱਤਰ, ਹੇ ਮੇਰੇ ਮਿੱਤਰ! ਤੂੰ ਕੀ ਸੁਖ ਸੁਨੇਹਾ ਲਿਆਇਆ ਹੈ? ਸਦਕੇ! ਓ ਸਦਕੇ, ਸਦਕੇ, ਓ ਸਦਕੇ! ਮੈਂ ਜਾਂਦਾ ਹਾਂ ਤੇਰੇ ਉਤੋਂ। ਚੰਗੀ ਹੇ ਤੇਰੀ ਵਗਾਰ ਅਤੇ ਸ੍ਰੇਸ਼ਟ ਹੈ ਤੇਰਾ ਨਾਮ। ਠਹਿਰਾਉ। ਤੂੰ ਕਿਥੋਂ ਆਇਆ ਹੈ? ਤੂੰ ਕਿਥੇ ਗਿਆ ਸਾਂ ਅਤੇ ਕਿਧਰ ਨੂੰ ਜਾਂਦਾ ਹੈ? ਇਹ ਦਵਾਰਕਾ ਦਾ ਸ਼ਹਿਰ ਹੈ। ਤੂੰ ਸੱਚੋ ਸੱਚ ਕਾਹੁ। ਸੁੰਦਰ ਹੈ ਤੇਰੀ ਦਸਤਾਰ ਅਤੇ ਮਿੱਠੀ ਹੈ ਤੇਰੀ ਬੋਲ ਬਾਣੀ। ਦਵਾਰਕਾ ਦੇ ਸ਼ਹਿਰ ਵਿੱਚ ਮੁਗਲ ਕਿਸ ਤਰ੍ਹਾਂ ਹੋ ਸਕਦਾ ਹੈ? ਕੇਵਲ ਤੂੰ ਹੀ ਅਨੇਕਾਂ ਹਜ਼ਾਰਾਂ ਸੰਸਾਰਾਂ ਦਾ ਸੁਆਮੀ ਹੈ। ਏਸੇ ਤਰ੍ਹਾਂ ਦਾ ਹੀ ਹੈ ਕਾਲੇ ਰੰਗ ਵਾਲਾ ਮੇਰਾ ਸੁਲਤਾਨ। ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ। ਤੂੰ ਨਾਮੇ ਦਾ ਸਾਹਿਬ, ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ।