ਆਨਲਾਈਨ ਹੋਇਆ ਦੇਹ ਵਪਾਰ ਦਾ ਧੰਦਾ, ਹੈਰਾਨ ਕਰ ਦੇਵੇਗਾ ਸ਼ਾਤਰ ਅੰਟੀਆਂ ਦਾ ਨਵਾਂ ਤਰੀਕਾ

  |   Ludhiana-Khannanews

ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਟੀਮ ਵੱਲੋਂ ਦੇਹ ਵਪਾਰ ਦੇ ਅੱਡੇ ਅਤੇ ਮਸਾਜ ਸੈਂਟਰਾਂ 'ਤੇ ਕੀਤੀ ਜਾ ਰਹੀ ਰੇਡ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਅੰਟੀਆਂ ਨੇ ਪੁਲਸ ਤੋਂ ਬਚਣ ਲਈ ਨਵਾਂ ਹਾਈਟੈੱਕ ਤਰੀਕਾ ਅਪਣਾ ਲਿਆ ਹੈ ਤਾਂ ਕਿ ਚਾਹ ਕੇ ਵੀ ਪੁਲਸ ਦੇ ਹੱਥ ਉਨ੍ਹਾਂ ਤੱਕ ਨਾ ਪੁੱਜ ਸਕਣ। ਜਾਣਕਾਰੀ ਅਨੁਸਾਰ ਨਾਜਾਇਜ਼ ਕੰਮ ਕਰਨ ਵਾਲੀਆਂ ਅੰਟੀਆਂ ਵੱਲੋਂ ਵਟਸਐਪ 'ਤੇ ਗਰੁੱਪ ਬਣਾਏ ਗਏ ਹਨ, ਜਿਨ੍ਹਾਂ 'ਚ ਆਪਣੇ ਸਾਰੇ ਗਾਹਕਾਂ ਨੂੰ ਐਡ ਕੀਤਾ ਗਿਆ ਹੈ। ਹਰ ਰੋਜ਼ ਸਵੇਰੇ ਅੰਟੀ ਵਲੋਂ ਆਨਲਾਈਨ ਸਾਰਿਆਂ ਨੂੰ ਮੈਸੇਜ ਭੇਜੇ ਜਾਂਦੇ ਹਨ, ਜਿਸ ਵਿਚ ਵਿਦੇਸ਼ੀ ਲੜਕੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ। ਗਾਹਕਾਂ ਵੱਲੋਂ ਫੋਟੋ ਪਸੰਦ ਆਉਣ 'ਤੇ ਅੰਟੀ ਨਾਲ ਪੈਸਿਆਂ ਦੀ ਗੱਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸ਼ਾਮ ਹੋਣ ਤੱਕ ਡੀਲ ਫਾਈਨਲ ਹੋ ਜਾਂਦੀ ਹੈ। ਗਾਹਕ ਵੱਲੋਂ ਲੜਕੀ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਜਾਂਦਾ ਸਗੋਂ ਜਿਸ ਹੋਟਲ ਜਾਂ ਫਾਰਮ ਹਾਊਸ 'ਚ ਉਨ੍ਹਾਂ ਨੇ ਲੜਕੀ ਨੂੰ ਬੁਲਾਉਣਾ ਹੁੰਦਾ ਹੈ, ਉਥੇ ਦਾ ਪਤਾ ਦੇ ਦਿੱਤਾ ਜਾਂਦਾ ਹੈ।...

ਫੋਟੋ - http://v.duta.us/9Adx_QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9mw_BAAA

📲 Get Ludhiana-Khanna News on Whatsapp 💬