ਨਸ਼ਾ ਤਸਕਰਾਂ ਨਾਲ ਯਾਰੀ ਬਠਿੰਡਾ ਦੇ ਐੱਸ. ਐੱਚ. ਓ. ਨੂੰ ਪਈ ਭਾਰੀ, ਸਸਪੈਂਡ

  |   Bhatinda-Mansanews

ਬਠਿੰਡਾ (ਵਰਮਾ) : ਥਾਣਾ ਰਾਮਾਂ ਮੰਡੀ 'ਚ ਤਾਇਨਾਤ ਐੱਸ. ਐੱਚ. ਓ. ਮਨੋਜ ਕੁਮਾਰ ਨੂੰ ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਫ. ਫਾਰੂਕੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਸਸਪੈਂਡ ਕਰ ਦਿੱਤਾ।

ਇਸ ਸਬੰਧੀ ਆਈ. ਜੀ. ਫਾਰੂਕੀ ਨੇ ਦੱਸਿਆ ਕਿ ਰਾਮਾਂ ਮੰਡੀ ਦੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਬੇਚੈਨੀ ਸੀ ਕਿ ਥਾਣੇ 'ਚ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਥਾਣਾ ਪ੍ਰਮੁੱਖ ਮਨਮਰਜ਼ੀ ਕਰਦਾ ਹੈ। ਉਸ ਦੀਆਂ ਕਈ ਨਾਕਾਮੀਆਂ ਸਾਹਮਣੇ ਆਈਆਂ, ਜਿਸ ਕਾਰਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਲੋਕਾਂ ਵੱਲੋਂ ਥਾਣਾ ਪ੍ਰਮੁੱਖ ਮਨੋਜ ਕੁਮਾਰ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਦਾ ਨਿਪਟਾਰਾ ਸਮੇਂ 'ਤੇ ਨਹੀਂ ਹੁੰਦਾ, ਨਸ਼ੇ 'ਤੇ ਵੀ ਰੋਕ ਲਾਉਣ 'ਚ ਉਹ ਨਾਕਾਮ ਰਹੇ। ਲੋਕਾਂ ਦਾ ਥਾਣਾ ਪ੍ਰਮੁੱਖ ਤੋਂ ਭਰੋਸਾ ਉਠ ਚੁੱਕਾ ਸੀ, ਜਿਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ। ਕੁਝ ਲੋਕਾਂ ਨੇ ਥਾਣਾ ਪ੍ਰਮੁੱਖ 'ਤੇ ਨਸ਼ਾ ਵਿਕਵਾਉਣ ਦਾ ਦੋਸ਼ ਵੀ ਲਾਉਣ ਸਬੰਧੀ ਆਈ. ਜੀ. ਨੇ ਕਿਹਾ ਕਿ ਸ਼ਿਕਾਇਤਾਂ ਤਾਂ ਮਿਲਦੀਆਂ ਰਹਿੰਦੀਆਂ ਹਨ ਪਰ ਇਸ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਉਸ ਨੂੰ ਸਸਪੈਂਡ ਕਰ ਕੇ ਉਥੇ ਮੌਜੂਦ ਥਾਣੇਦਾਰ ਨੂੰ ਚਾਰਜ ਦਿੱਤਾ ਗਿਆ ਹੈ। ਘਟਨਾ ਸ਼ਾਮ 7.30 ਵਜੇ ਦੀ ਹੈ ਜਦੋਂ ਆਈ. ਜੀ. ਬਠਿੰਡਾ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨਸ਼ਿਆਂ ਖਿਲਾਫ ਰਾਮਾਂ ਮੰਡੀ 'ਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ, ਉਦੋਂ ਕੁਝ ਲੋਕਾਂ ਨੇ ਥਾਣਾ ਪ੍ਰਮੁੱਖ ਵਿਰੁੱਧ ਸ਼ਿਕਾਇਤਾਂ ਕੀਤੀਆਂ ਸੀ।

ਫੋਟੋ - http://v.duta.us/y4I4mQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Q4jupAAA

📲 Get Bhatinda-Mansa News on Whatsapp 💬