ਮਾਨਸਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

  |   Bhatinda-Mansanews

ਚੀਮਾ ਮੰਡੀ/ਮਾਨਸਾ (ਗੋਇਲ, ਅਮਰਜੀਤ ਚਾਹਲ) : ਬੀਤੀ ਰਾਤ ਮਾਨਸਾ ਸ਼ਹਿਰ ਵਿਚ ਵਾਪਰੇ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਤੇ 3 ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਆਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕੁੱਝ ਲੋਕ ਕਾਰ ਵਿਚ ਸਵਾਰ ਹੋ ਕੇ ਚੀਮਾ ਮੰਡੀ ਵੱਲ ਜਾ ਰਹੇ ਸਨ ਕਿ ਅਚਾਨਕ ਹੀ ਪਸ਼ੂ ਸਾਹਮਣੇ ਜਾ ਜਾਣ ਕਾਰਨ ਕਾਰ ਡਿਵਾਈਡਰ ਨਾਲ ਟਕਰਾਉਂਦੇ ਹੋਏ ਉਥੋਂ ਲੰਘ ਰਹੀ ਦੂਜੀ ਕਾਰ ਨਾਲ ਟਕਰਾ ਗਈ, ਜਿਸ ਦੇ ਨਤੀਜੇ ਵਜੋਂ ਇਕ ਕਾਰ ਵਿਚ ਸਵਾਰ ਚੀਮਾ ਨਿਵਾਸੀ ਜਗਦੀਸ਼ ਰਾਏ ਸਾਬਕਾ ਐਮ. ਸੀ. ਅਤੇ ਮਾਨਸਾ ਨਿਵਾਸੀ ਪਵਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਦੂਸਰੀ ਕਾਰ ਵਿਚ ਸਵਾਰ 3 ਵਿਅਕਤੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਾਬਕਾ ਐਮ. ਸੀ. ਜਗਦੀਸ਼ ਰਾਏ ਦੀ ਹੋਈ ਬੇਵਕਤੀ ਮੌਤ 'ਤੇ ਅੱਜ ਸੋਗ ਵਜੋਂ ਕਸਬੇ ਦਾ ਬਜ਼ਾਰ ਪੂਰਨ ਤੌਰ 'ਤੇ ਬੰਦ ਰਿਹਾ।

ਫੋਟੋ - http://v.duta.us/412ZuAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7cA-bwAA

📲 Get Bhatinda-Mansa News on Whatsapp 💬