👩‍💼ਨਵਜੋਤ ਕੌਰ ਸਿੱਧੂ ਨੇ 🗣ਸਿਆਸੀ ਸਰਗਰਮੀ ✊ਵਧਾਈ

  |   Punjabnews

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਚੰਡੀਗੜ੍ਹ ਵਿੱਚ ਸਿਆਸੀ ਸਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਜ ਇਥੋਂ ਦੇ ਇਕ ਹੋਟਲ ਵਿੱਚ ਚੰਡੀਗੜ੍ਹ ਦੀਆਂ ਔਰਤਾਂ ਨਾਲ ਵੈਲਨਟਾਈਨ ਡੇਅ ਦੀ ਰੱਖੀ ਇਕ ਪਾਰਟੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਔਰਤਾਂ ਨਾਲ ਡਾਂਸ ਕਰਕੇ ਕਾਫੀ ਮਸਤੀ ਕੀਤੀ।

ਮੈਡਮ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਤੋਂ ਭਾਜਪਾ ਦੀ ਮੈਂਬਰ ਪਾਰਟੀਮੈਂਟ ਚੰਡੀਗੜ੍ਹ ਲਈ ਕੋਈ ਵੀ ਵੱਡੀ ਸੌਗਾਤ ਨਹੀਂ ਲਿਆ ਸਕੇ।
ਉਹ ਚੰਡੀਗੜ੍ਹ ਵਿੱਚ ਫਿਲਮਸਿਟੀ ਵੀ ਸਥਾਪਤ ਕਰਨ ਵਿੱਚ ਨਾਕਾਮ ਰਹੇ ਜਦੋਂ ਕਿ ਫਿਲਮਾਂ ਉਨ੍ਹਾਂ ਦੇ ਹੱਡਾਂ ਵਿੱਚ ਰਚੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਉਹ ਚੰਡੀਗੜ੍ਹ ਤੋਂ ਚੋਣ ਜਿੱਤਦੇ ਹਨ ਤਾਂ ਇਥੇ ਵਿਸ਼ਵ ਪੱਧਰ ਦੀ ਕਿੱਤਾ ਮੁਖੀ ਯੂਨੀਵਰਸਿਟੀ ਲੈ ਕੇ ਆਉਣਗੇ ਤਾਂ ਜੋ ਇਥੋਂ ਦੇ ਨੌਜਵਾਨਾਂ ਨੂੰ ਕੰਮਾਂ ਲਈ ਵਿਦੇਸ਼ਾਂ ਵਿੱਚ ਨਾ ਧੱਕੇ ਖਾਣੇ ਪੈਣ। ਉਨ੍ਹਾਂ ਕਿਹਾ ਕਿ ਜੇ ਅਸੀਂ ਹੁਣ ਨੌਜਵਾਨਾਂ ਲਈ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਨਾ ਕੀਤੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਆਪਣੇ ਬੱਚੇ ਸਾਡੇ ਤੋਂ ਦੂਰ ਹੋ ਜਾਣਗੇ ਤੇ ਇਥੇ ਸਿਰਫ਼ ਬਜ਼ੁਰਗ ਰਹਿ ਜਾਣਗੇ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅੱਜ ਸਮੇਂ ਦੀ ਲੋੜ ਹੈ ਜੇ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਇਸ ਲਈ ਭਰਪੂਰ ਯਤਨ ਕਰਨਗੇ। ਔਰਤਾਂ ਨੂੰ ਸਰਗਰਮ ਸਿਆਸਤ ਵਿੱਚ ਆਉਣ ਦੀ ਪੈਰਵੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਤੱਕ ਔਰਤਾਂ ਪੂਰੀ ਤਰ੍ਹਾਂ ਸਿਆਸਤ ਵਿੱਚ ਸਰਗਰਮ ਨਹੀਂ ਹੁੰਦੀਆਂ ਉਦੋਂ ਤੱਕ ਸਮਾਜ ਵਿੱਚ ਬਰਾਬਰੀ ਨਹੀਂ ਆ ਸਕਦੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/3YOoywAA

📲 Get Punjab News on Whatsapp 💬