🕺ਬਾਦਸ਼ਾਹ ਦੀ ਖੁੱਲ੍ਹੀ ਕਿਸਮਤ,🎬 ਵੱਡੇ ਪਰਦੇ 'ਤੇ ਇਸ ਅਦਾਕਾਰਾ ਨਾਲ ਆਵੇਗਾ 👌 ਨਜ਼ਰ

  |   Punjabnews

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੇ ਬਾਦਸ਼ਾਹ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਦੇ ਹੁਨਰ ਲੋਕਾਂ ਦੇ ਦਿਲ ਲੁੱਟਣ ਲਈ ਤਿਆਰ ਹਨ। ਜੀ ਹਾਂ, ਬਾਦਸ਼ਾਹ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਦਿੱਤੀ ਹੈ।

ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸ ਗੁਪਤਾ ਕਰਨਗੇ। ਜਿੱਥੇ ਬਾਦਸ਼ਾਹ ਲਈ ਇਹ ਐਕਟਿੰਗ ਦਾ ਪਹਿਲਾ ਮੌਕਾ ਹੋਵੇਗਾ, ਉੱਥੇ ਹੀ ਸ਼ਿਲਪੀ ਵੀ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰੇਗੀ। ਫਿਲਮ 'ਚ ਸੋਨਾਕਸ਼ੀ ਅਤੇ ਬਾਦਸ਼ਾਹ ਤੋਂ ਇਲਾਵਾ ਵਰੁਣ ਸ਼ਰਮਾ, ਅੰਨੂ ਕਪੂਰ, ਕੁਲਭੂਸ਼ਣ ਖਰਬੰਦਾ ਅਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

ਖਬਰਾਂ ਦੀ ਮੰਨੀਏ ਤਾਂ ਬਾਦਸ਼ਾਹ ਫਿਲਮ 'ਚ ਇਕ ਸਿੰਗਰ ਦਾ ਕਿਰਦਾਰ ਨਿਭਾਉਣਗੇ। ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਹੋਣ ਵਾਲਾ ਹੈ। ਹਾਲਾਂਕਿ ਬਾਦਸ਼ਾਹ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਐਕਟਿੰਗ ਕਰਨ ਨੂੰ ਲੈ ਕੇ ਥੋੜ੍ਹੇ ਨਰਵਸ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨਾਕਸ਼ੀ ਨਾਲ ਕੰਮ ਕਰਨ ਨੂੰ ਲੈ ਕੇ ਉਹ ਰਿਲੈਕਸ ਮਹਿਸੂਸ ਕਰਦੇ ਹਨ ਕਿਉਂਕਿ ਅਸੀਂ ਦੋਵੇਂ ਚੰਗੇ ਦੋਸਤ ਹਾਂ। ਇਸ ਲਈ ਉਨ੍ਹਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਕਾਪੀ ਦਿਲਚਸਪ ਹੋਵੇਗਾ।

ਇਥੇ ਪਡ੍ਹੋ ਪੁਰੀ ਖਬਰ - http://v.duta.us/Eyp8CwAA

📲 Get Punjab News on Whatsapp 💬