😱ਲੁਧਿਆਣਾ ਬਲਾਤਕਾਰ ਮਾਮਲੇ ‘ਚ 👮ਪੁਲਿਸ ਨੇ ਕੀਤਾ ਐੱਸਆਈਟੀ👥 ਦਾ ਗਠਨ

  |   Punjabnews

ਲੁਧਿਆਣਾ ਦੇ ਬੀਤੇ ਦਿਨੀਂ ਬਲਾਤਕਾਰ ਦਾ ਮਾਮਲਾ ਦੇਖਣ ਮਿਲਿਆ ਸੀ, ਜਿਸ ਵਿੱਚ ਇੱਕ ਲੜਕੀ ਦੇ ਨਾਲ 12 ਨੌਜਵਾਨਾਂ ਦੇ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਤਾਜ਼ਾ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਗੈਂਗਰੇਪ ਦੇ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ 5-6 ਲੋਕਾਂ ਨੂੰ ਹਿਰਾਸਤ ਵਿੱਚ ਲਾਏ ਜਾਣ ਦੀ ਸੂਚਨਾ ਦਿੱਤੀ ਗਈ ਹੈ, ਜਿਸ ਵਿੱਚ 1-2 ਨਬਾਲਿਗ ਨੌਜਵਾਨ ਵੀ ਸ਼ਾਮਿਲ ਹਨ। ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਮੋਬਾਈਲ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਸਾਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਤਰਾਂ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਕੁੜੀ ਨਾਲ 12 ਨੌਜਵਾਨਾਂ ਦੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

ਦੱਸਿਆ ਜਾ ਰਿਹਾ ਸੀ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਉਕਤ ਲੜਕੀ ਆਪਣੇ ਦੋਸਤ ਨਾਲ ਕਾਰ ‘ਚ ਘੁੰਮਣ ਜਾ ਰਹੀ ਸੀ, ਪਰ ਰਸਤੇ ‘ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਰੋਕ ਕੇ ਪਹਿਲਾਂ ਗੱਡੀ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਲੜਕੀ ਦੇ ਦੋਸਤ ਨਾਲ ਮਾਰ ਕੁੱਟ ਕਰਕੇ ਲੜਕੀ ਨੂੰ ਅਗਵਾ ਕਰਕੇ ਇੱਕ ਫਾਰਮ ਹਾਊਸ ‘ਚ ਲਿਜਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/TmLt6QAA

📲 Get Punjab News on Whatsapp 💬