👉ਸਾਬਕਾ ਭਾਰਤੀ ਤੇਜ਼ ਗੇਂਦਬਾਜ਼ 🏏 ਭੰਡਾਰੀ ਤੇ ਹਮਲਾ, ਹਸਪਤਾਲ ਚ ਦਾਖਲ

  |   Punjabcricket

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਡੀ. ਡੀ. ਸੀ. ਏ. ਦੀ ਸੀਨੀਅਰ ਚੋਣ ਕਮੇਟੀ ਦੇ ਮੁਖੀ ਅਮਿਤ ਭੰਡਾਰੀ 'ਤੇ ਦਿੱਲੀ ਸੀਨੀਅਰ ਟੀਮ ਦੇ ਸੇਂਟ ਸਟੀਫਨਸ ਮੈਦਾਨ 'ਤੇ ਚੱਲ ਰਹੇ ਅਭਿਆਸ ਦੌਰਾਨ ਸੋਮਵਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।

ਭੰਡਾਰੀ ਦੇ ਸਿਰ ਤੇ ਕੰਨ 'ਤੇ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਉਸ ਦੇ ਸਾਥੀ ਸੁਖਵਿੰਦਰ ਸਿੰਘ ਸਿਵਲ ਲਾਈਨਜ਼ ਸਥਿਤ ਸੰਤ ਪਰਮਾਨੰਦ ਹਸਪਤਾਲ ਲੈ ਗਏ। ਹਮਲਾਵਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ।

ਪੁਲਸ ਕਮਿਸ਼ਨਰ (ਉੱਤਰ) ਨੂਪੁਰ ਪ੍ਰਸਾਦ ਨੇ ਕਿਹਾ, ''ਅਸੀਂ ਇਸ ਮਾਮਲੇ ਨੂੰ ਦੇਖ ਰਹੇ ਹਾਂ ਤੇ ਪੀੜਤ ਦੇ ਬਿਆਨ ਦਰਜ ਕਰਨ 'ਤੇ ਮਾਮਲਾ ਦਰਜ ਕੀਤਾ ਜਾਵੇਗਾ।'' ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਮੁਖੀ ਰਜਤ ਸ਼ਰਮਾ ਨੇ ਪ੍ਰੈੱਸ ਟਰੱਸਟ ਨੂੰ ਕਿਹਾ ਕਿ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ।

ਇਥੇ ਵੇਖੋ ਫੋਟੋ - http://v.duta.us/Y0rlagAA

📲 Get PunjabCricket on Whatsapp 💬