👉'ਹਵਾਈ ਬੀਚ' 'ਤੇ ਇਸ ਅੰਦਾਜ਼ 'ਚ 💃ਦਿਸੀ ਨੀਰੂ ਬਾਜਵਾ, ਤਸਵੀਰਾਂ 📷ਵਾਇਰਲ

  |   Punjabnews

ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੀ ਹੈ। ਨੀਰੂ ਬਾਜਵਾ ਨੇ ਸਾਲ 2015 'ਚ ਫਿਲਮ ਪ੍ਰੋਡਿਊਸਰ ਹੈਰੀ ਜਵੰਦਾ ਨਾਲ ਵਿਆਹ ਕਰਵਾਇਆ ਸੀ। ਨੀਰੂ ਬਾਜਵਾ ਆਪਣੀ ਵਿਆਹ ਦੀ ਵਰ੍ਹੇਗੰਢ ਹਵਾਈ ਬੀਚ 'ਤੇ ਮਨਾ ਰਹੀ ਹੈ।

ਦਰਅਸਲ ਨੀਰੂ ਬਾਜਵਾ ਨੇ ਆਪਣੇ ਇਸ ਵੈਕਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਟੀ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਧੀ ਵੀ ਨਾਲ ਹੀ ਸੀ।

ਦੱਸਣਯੋਗ ਹੈ ਕਿ ਕਿ ਨੀਰੂ ਤੇ ਹੈਰੀ ਦਾ ਵਿਆਹ 8 ਫਰਵਰੀ 2015 'ਚ ਹੋਇਆ ਸੀ। ਇਹ ਜੋੜੀ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵੇਂ ਆਪਣੀ ਜ਼ਿੰਦਗੀ 'ਚ ਕਿੰਨੇ ਖੁਸ਼ ਹਨ।

ਇਥੇ ਪਡ੍ਹੋ ਪੁਰ ਖਬਰ- http://v.duta.us/eKGEQAAA

📲 Get Punjab News on Whatsapp 💬