🎬ਜ਼ਬਰਦਸਤ ਅੰਦਾਜ਼ 'ਚ ਜੌਨੀ ਮਹੇ ਤੇ 🕺ਰਮੇਸ਼ ਮਹੇ ਦਾ ਨਵਾਂ ਗੀਤ 'ਸਲੂਟ' ਰਿਲੀਜ਼👌, ਵੀਡੀਓhttps://youtu.be/aP7OUTfmK6w

  |   Punjabnews

ਦਿਨੋਂ-ਦਿਨ ਮਿਊਜ਼ਿਕ ਜਗਤ 'ਚ ਨਵੇਂ-ਨਵੇਂ ਸਿੰਗਰਾਂ ਦੀ ਐਂਟਰੀ ਹੋ ਰਹੀ ਹੈ। ਇਸੇ ਹੀ ਲਿਸਟ 'ਚ ਦੋ ਨਾਂ ਹੋਰ ਜੁੜ ਗਏ ਹਨ। ਜੀ ਹਾਂ, ਪੰਜਾਬੀ ਗਾਇਕ ਜੌਨੀ ਮਹੇ ਤੇ ਰਮੇਸ਼ ਮਹੇ ਦਾ ਨਵਾਂ ਗੀਤ 'ਸਲੂਟ' ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਲੱਖੀ ਗਿੱਲ ਵਲੋਂ ਲਿਖੇ ਗਏ ਹਨ ਅਤੇ ਗੀਤ ਦਾ ਮਿਊਜ਼ਿਕ ਅਮਰ (ਦਾ ਮਿਊਜ਼ਿਕ ਮਿਰਰ) ਨੇ ਦਿੱਤਾ ਹੈ।

ਜੌਨੀ ਮਹੇ ਤੇ ਰਮੇਸ਼ ਮਹੇ ਦੇ ਗੀਤ 'ਸਲੂਟ' ਦੇ ਕੋਰੀਓਗ੍ਰਾਫਰ ਅਮਿਤ ਝਾਅ ਹਨ। ਹਾਲਾਂਕਿ ਗੀਤ ਦੇ ਪ੍ਰੋਡਿਊਸਰ ਅਮਰ ਮਹੇ ਹਨ। 'ਸਲੂਟ' ਗੀਤ ਦੇ ਕੋ-ਪ੍ਰੋਡਿਊਸਰ ਨਿਤੀਸ਼ ਭੱਮਤ, ਡਾ. ਰਾਜ ਝਾਮਤ ਹਨ। ਜੌਨੀ ਮਹੇ ਤੇ ਰਮੇਸ਼ ਮਹੇਈ ਦੇ ਇਸ ਗੀਤ ਨੂੰ 'ਜੀਤ ਰਿਕਾਰਡ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਜੌਨੀ ਮਹੇ ਤੇ ਰਮੇਸ਼ ਮਹੇ ਦੇ 'ਸਲੂਟ' ਗੀਤ ਦੀ ਵੀਡੀਓ ਦਾ ਮਿਆਦ 3 ਮਿੰਟ 45 ਸੈਕਿੰਡ ਹੈ, ਜਿਸ ਉਹ ਆਪਣੇ ਵਲੋਂ ਕੀਤੇ ਹਰ ਕੰਮ ਦੀ ਸਿਫਤ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੀ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਗੀਤ ਲੋਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।

ਇਥੇ ਪਡ੍ਹੋ ਪੁਰੀ ਖਬਰ - http://v.duta.us/QGQsxwAA

📲 Get Punjab News on Whatsapp 💬