[amritsar] - ਉੱਪਲ ਨਿਊਰੋ ਕਲੀਨਿਕ ਦਾ ਉਦਘਾਟਨ

  |   Amritsarnews

ਅੰਮ੍ਰਿਤਸਰ (ਕੱਕਡ਼/273/2)-ਉੱਪਲ ਨਿਊਰੋ ਹਸਪਤਾਲ ਵੱਲੋਂ ਸਥਾਨਕ ਢਾਬ ਖਟੀਕਾਂ ਨਜ਼ਦੀਕ ਹਿੰਦੂ ਸਭਾ ਕਾਲਜ ਵਿਚ ਉੱਪਲ ਨਿਊਰੋ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਅਸ਼ੋਕ ਉੱਪਲ ਨੇ ਦੱਸਿਆ ਕਿ ਉੱਪਲ ਨਿਊਰੋ ਹਸਪਤਾਲ ਵੱਲੋਂ ਉੱਪਲ ਨਿਊਰੋ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਨਾਲ ਦੂਰ-ਦਰਾਜ ਦੇ ਮਰੀਜ਼ਾਂ ਲਈ ਉਨ੍ਹਾਂ ਦੇ ਘਰ ਦੇ ਕੋਲ ਹੀ ਚੰਗੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਾਪਤ ਹੋ ਸਕਣ। ਇਸ ਕਲੀਨਿਕ ਵਿਚ ਨਿਊਰੋਲਾਜਿਸਟ ਡਾ. ਸਲਿਲ ਉੱਪਲ ਓ.ਪੀ. ਡੀ. ਕਰਨਗੇ ਜਿਸ ਦਾ ਸਮਾਂ ਨਿੱਤ ਸ਼ਾਮ 5 ਤੋਂ 8 ਵਜੇ ਤੱਕ ਰਹੇਗਾ। ਡਾ. ਸਲਿਲ ਉੱਪਲ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ ਨਿਊਰੋਲਾਜੀ ਵਿਚ ਡੀ.ਐੱਮ. ਲੁਧਿਆਣਾ ਸਥਿਤ ਡੀ.ਐੱਮ.ਸੀ. ਮੈਡੀਕਲ ਕਾਲਜ ਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਮਾਗ ਸਬੰਧੀ ਗੰਭੀਰ ਬੀਮਾਰੀਆਂ ਜਿਵੇਂ ਬਰੇਨ ਸਟਰੋਕ (ਅਧਰੰਗ) ਮਿਰਗੀ, ਸਿਰਦਰਦ, ਬਰੇਨ ਫੀਵਰ, ਕਮਰ ਦਰਦ, ਹੱਥਾਂ ਪੈਰਾਂ ਦਾ ਕੰਬਣਾ, ਮਾਸਪੇਸ਼ੀਆਂ ਦੇ ਰੋਗ, ਨੀਂਦ ਨਾ ਆਉਣਾ ਆਦਿ ਰੋਗਾਂ ਅਤੇ ਨਿਊਰੋ ਕ੍ਰਿਟੀਕਲ ਕੇਅਰ ਦੇ ਮਾਹਿਰ ਹਨ।

ਫੋਟੋ - http://v.duta.us/MZrpMQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FS4urwAA

📲 Get Amritsar News on Whatsapp 💬