[amritsar] - ਚਮਿਆਰੀ ਨੂੰ ਨਮੂਨੇ ਦਾ ਕਸਬਾ ਬਣਾਉਣਾ ਮੇਰਾ ਸੁਪਨਾ : ਹਰਪ੍ਰਤਾਪ ਅਜਨਾਲਾ

  |   Amritsarnews

ਅੰਮ੍ਰਿਤਸਰ (ਸੰਧੂ)-ਸਥਾਨਕ ਕਸਬੇ ਅੰਦਰ ਸਰਪੰਚ ਜ਼ੈਲਦਾਰ ਜਰਨੈਲ ਸਿੰਘ ਵੜੈਚ ਦੀ ਅਗਵਾਈ ਹੇਠ ਸਥਾਨਕ ਵਾਸੀਆਂ ਦਾ ਇਕ ਆਮ ਇਜਲਾਸ ਸੱਦਿਆ ਗਿਆ, ਜਿਸ ਦੌਰਾਨ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸ. ਅਜਨਾਲਾ ਨੇ ਲੋਕਾਂ ਕੋਲੋਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣਨ ਤੋਂ ਬਾਅਦ ਕਸਬੇ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਸਮੁੱਚੀ ਪੰਚਾਇਤ ਤੇ ਲੋਕਾਂ ਨਾਲ ਵਿਸਥਾਰ 'ਚ ਵਿਚਾਰ ਚਰਚਾ ਕੀਤੀ । ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਜਨਾਲਾ ਨੇ ਕਿਹਾ ਕਿ ਚਮਿਆਰੀ ਵਾਸੀ ਉਨ੍ਹਾਂ ਨੂੰ ਹਮੇਸ਼ਾ ਵੱਡਾ ਸਹਿਯੋਗ ਤੇ ਮਾਣ ਬਖਸ਼ਦੇ ਹਨ, ਜਿਸ ਲਈ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਸਥਾਨਕ ਕਸਬੇ ਨੂੰ ਹਰ ਪੱਖ ਤੋਂ ਵਿਕਸਤ ਕਰਨਾ ਉਨ੍ਹਾਂ ਦਾ ਦਿਲੀ ਸੁਪਨਾ ਹੈ, ਜਿਸ ਤਹਿਤ ਬਹੁਤ ਹੀ ਜਲਦ ਕਸਬੇ ਅੰਦਰ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ, ਸਮੁੱਚੀਆਂ ਗਲੀਆਂ ਦੀ ਹਾਲਤ ਸੁਧਾਰਨ, ਡੇਰਿਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰਨ, ਪਿੰਡ ਦੇ ਬਾਹਰਵਾਰ ਸਥਿਤ ਹੱਡਾ ਰੋੜੀ ਦੀ ਚਾਰਦੁਆਰੀ ਕਰਨ ਤੋਂ ਇਲਾਵਾ ਕਸਬੇ ਅੰਦਰ ਇਕ ਕਮਿਊਨਿਟੀ ਸੈਂਟਰ ਦੀ ਵੀ ਸਥਾਪਨਾ ਕੀਤੀ ਜਾਵੇਗੀ। ਇਸੇ ਦੌਰਾਨ ਬੋਲਦਿਆਂ ਸਰਪੰਚ ਜਰਨੈਲ ਸਿੰਘ ਵੜੈਚ ਨੇ ਕਸਬਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਲਕਾ ਵਿਧਾਇਕ ਸ. ਅਜਨਾਲਾ ਦੀ ਯੋਗ ਅਗਵਾਈ ਹੇਠ ਬਿਨਾਂ ਕਿਸੇ ਭੇਦ-ਭਾਵ ਤੋਂ ਕਸਬੇ ਦੇ ਵਿਕਾਸ ਤੇ ਲੋਕਾਂ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਦਿਆਂ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਬਲਾਕ ਪ੍ਰਧਾਨ ਹਰਪਾਲ ਸਿੰਘ ਖਾਨੋਵਾਲ, ਮਾਸਟਰ ਅਜੈਬ ਸਿੰਘ ਵੜੈਚ ਕੈਨੇਡਾ, ਆੜ੍ਹਤੀ ਗੁਰਦੇਵ ਸਿੰਘ ਸੰਧੂ, ਆੜ੍ਹਤੀ ਗੁਰਚਰਨ ਸਿੰਘ ਸੰਧੂ, ਮਹਿੰਦਰਪਾਲ ਸ਼ਾਹ, ਰਾਜਪਾਲ ਸਿੰਘ ਢਿੱਲੋਂ, ਪ੍ਰਧਾਨ ਰਵਿੰਦਰਪਾਲ ਸਿੰਘ ਭੋਲਾ, ਚੇਅਰਮੈਨ ਗੁਰਭੇਜ ਸਿੰਘ ਗੋਲਡੀ, ਚੇਅਰਮੈਨ ਪਰਮਜੀਤ ਸਿੰਘ ਮਾਨ, ਪ੍ਭਮੋਹਨ ਸਿੰਘ ਢਿੱਲੋਂ, ਜਸਪਾਲ ਸਿੰਘ ਢਿੱਲੋਂ, ਹਰਪੀ੍ਤ ਸਿੰਘ ਰੰਧਾਵਾ, ਗੁਰਮੀਤ ਸਿੰਘ ਮਿੱਠੂ, ਡਾ. ਸੁਖਦੇਵ ਸਿੰਘ ਵੜੈਚ, ਆੜ੍ਹਤੀ ਵਰਿੰਦਰ ਸਿੰਘ ਵੜੈਚ, ਅਵਤਾਰ ਸਿੰਘ ਗਿੱਲ, ਗੋਲਡੀ ਡੇਰੇ ਵਾਲੇ, ਅਜੀਤ ਸਿੰਘ ਢਿੱਲੋਂ, ਦਿਲਬਾਗ ਸਿੰਘ ਸੰਧੂ, ਉਂਕਾਰ ਸਿੰਘ ਵਾਹਲਾ, ਡਾ. ਲਖਵਿੰਦਰ ਸਿੰਘ ਗਿੱਲ, ਫੌਜੀ ਗੁਰਨਾਮ ਸਿੰਘ ਸੋਹੀ, ਵਿਕਰਮ ਵਾਹਲਾ, ਯੋਧਬੀਰ ਸਿੰਘ, ਜਾਰਜ ਮਸੀਹ, ਧੀਰ ਸਿੰਘ, ਸਰਫ਼ਰਾਜ ਮਸੀਹ, ਕਾਲੀ ਮਸੀਹ, ਸਮੌਨ ਮਸੀਹ, ਲੂਕਸ ਮਸੀਹ,ਅਨਵਰ ਮਸੀਹ, ਛਿੰਦਾ ਮਸੀਹ, ਜਸਪਾਲ ਮਸੀਹ, ਅਨਵਰ ਮਸੀਹ ਫ਼ੌਜੀ, ਪ੍ਰੇਮ ਸਿੰਘ, ਸੰਤੋਖ ਸਿੰਘ, ਮੱਲ, ਲਬਾਇਆ ਮਸੀਹ, ਬੀਰਾ ਮਸੀਹ, ਪੱਪੂ ਮਸੀਹ ਆਦਿ ਮੌਜੂਦ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YikeOQAA

📲 Get Amritsar News on Whatsapp 💬