[amritsar] - ਡੀ. ਐੱਮ. ਐੱਫ. ਵੱਲੋਂ ਭਲਕੇ ਮੋਹਾਲੀ ਰੈਲੀ ’ਚ ਸ਼ਾਮਿਲ ਹੋਣ ਦਾ ਫੈਸਲਾ

  |   Amritsarnews

ਅੰਮ੍ਰਿਤਸਰ (ਹਰਜੀਪ੍ਰੀਤ, ਦਿਨੇਸ਼)-ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਰੈਸਟ ਹਾਊਸ ਰਈਆ ਵਿਖੇ ਪ੍ਰਕਾਸ਼ ਸਿੰਘ ਥੋਥੀਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਮਾਝਾ ਜ਼ੋਨ ਦੀ ਮੀਟਿੰਗ ਵਿਚ ‘ਪੰਜਾਬ ਅਤੇ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ’ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 13 ਫਰਵਰੀ 2019 ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ‘ਮਹਾ ਰੈਲੀ’ ਵਿਚ ਡੀ. ਐੱਮ. ਐੱਫ. ਦੇ ਮਾਝਾ ਜ਼ੋਨ ਵਿੱਚੋਂ ਸੈਂਕਡ਼ੇ ਮੁਲਾਜ਼ਮਾਂ ਸਮੇਤ ਵੱਧ ਚਡ਼੍ਹ ਕੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸ਼ਾਮਿਲ ਜਰਮਨਜੀਤ ਸਿੰਘ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਹਰਜਿੰਦਰ ਸਿੰਘ ਗੁਰਦਾਸਪੁਰ, ਅਜੀਤਪਾਲ ਸਿੰਘ, ਵਰਗਿਸ ਸਲਾਮਤ, ਸਰਬਜੀਤ ਕੌਰ ਛੱਜਲਵੱਡੀ, ਸੁਖਦੇਵ ਸਿੰਘ ਉਮਰਾਨੰਗਲ, ਰਾਜ ਮਸੀਹ ਭੋਏਵਾਲ, ਰਛਪਾਲ ਸਿੰਘ ਜੋਧਾਨਗਰੀ, ਸੁਰਜੀਤ ਸਿੰਘ ਲਾਲੀ, ਹਰਜਿੰਦਰ ਕੌਰ ਗਹਿਰੀ, ਸਰਵਣ ਸਿੰਘ ਨਹਿਰੀ ਵਿਭਾਗ ਅਤੇ ਸਰਬਜੀਤ ਕੌਰ ਭੋਰਛੀ ਆਦਿ ਆਗੂਆਂ ਨੇ ਕਿਹਾ ਕਿ ਕੰਟਰੈਕਟ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਪ੍ਰਤੀ ਪੰਜਾਬ ਸਰਕਾਰ ਜ਼ਰਾ ਜਿੰਨੀ ਵੀ ਗੰਭੀਰ ਨਹੀਂ ਹੈ। ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਤੋਂ ਹੀ ਬਾਹਰ ਰੱਖ ਕੇ ਨਿਗੂਣੇ ਮਾਣ ਭੱਤੇ ’ਤੇ ਕੰਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਰੈਗੂਲਰ ਮੁਲਾਜ਼ਮਾਂ ਦੀ ਜਨਵਰੀ 2017 ਤੋਂ ਡੀ. ਏ. ਦੀਆਂ ਕਿਸ਼ਤਾਂ ਦਾ 23 ਫੀਸਦੀ ਅਤੇ ਜਨਵਰੀ 2017 ਤੋਂ ਪਹਿਲਾਂ ਦੇ ਡੀ. ਏ. ਦਾ 22 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਗਿਆ। ਉਕਤ ਆਗੂਆਂ ਨੇ ਪੰਜਾਬ ਅੰਦਰ ਸਰਕਾਰ ਵੱਲੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਐੱਸ. ਐੱਸ. ਏ./ਰਮਸਾ ਅਤੇ 5178 ਅਧਿਆਪਕਾਂ ਸਮੇਤ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੂੰ ਸਰਕਾਰੀ ਜਬਰ ਦਾ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ 75 ਫੀਸਦੀ ਤੱਕ ਕਟੌਤੀ ਕਰ ਕੇ ਰੈਗੂਲਰ ਕਰਨ ਦੀ ਸਖਤ ਨਿੰਦਾ ਕੀਤੀ।

ਫੋਟੋ - http://v.duta.us/TBeLRQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i0q7DAAA

📲 Get Amritsar News on Whatsapp 💬