[amritsar] - ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਐਲਾਨੇ 6 ਫੀਸਦੀ ਡੀ.ਏ. ਨੂੰ ਦੱਸਿਆ ਕੋਝਾ ਮਜ਼ਾਕ

  |   Amritsarnews

ਅੰਮ੍ਰਿਤਸਰ (ਦਲਜੀਤ ਸ਼ਰਮਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ. ਜ਼ਿਲਾ ਅੰਮ੍ਰਿਤਸਰ ਦੀ ਰੋਸ ਮੀਟਿੰਗ ਨਹਿਰ ਦੇ ਦਫਤਰ ਵਿਖੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਛੀਨਾ ਜਨਰਲ ਸਕੱਤਰ, ਸਤਿਆਪਾਲ ਗੁਪਤਾ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਰਜਿੰਦਰਪਾਲ ਕੌਰ ਅਜਨਾਲਾ ਦੇ ਪ੍ਰਧਾਨ ਗੁਰਚਰਨ ਸਿੰਘ ਸੰਧੂ ਦੀ ਸਾਂਝੀ ਅਗਵਾਈ ਵਿਚ ਹੋਈ। ਇਸ ਮੌਕੇ ਸਰਕਾਰ ਵੱਲੋਂ ਜਾਰੀ ਕੀਤੇ 6 ਫੀਸਦੀ ਡੀ.ਏ. ਨੂੰ ਨਕਾਰਦਿਆਂ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ®ਬੁਲਾਰਿਆਂ ਬਲਰਾਜ ਸਿੰਘ ਭੰਗੂ, ਬਲਦੇਵ ਰਾਜ ਸ਼ਰਮਾ, ਸੁਰਿੰਦਰ ਸਿੰਘ ਹੈੱਡਮਾਸਟਰ, ਮਹਿੰਦਰ ਸਿੰਘ ਝੰਜੋਟੀ ਅਤੇ ਡਾ. ਪਰਮਜੀਤ ਨਿੱਝਰ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਦਿੱਤੇ 6 ਫੀਸਦੀ ਡੀ.ਏ. ਫਰਵਰੀ 2019 ਤੋਂ ਦੇ ਕੇ ਪੈਨਸ਼ਨਰਾਂ ਨਾਲ ਬਹੁਤ ਕੋਝਾ ਮਜ਼ਾਕ ਕੀਤਾ ਹੈ ਜਿਸ ਦੀ ਪੈਨਸ਼ਨਰਜ਼ ਯੂਨੀਅਨ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਜਨਰਲ ਸਕੱਤਰ ਸਤਿਆਪਾਲ ਗੁਪਤਾ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਪੈਨਸ਼ਨਰਾਂ ਦਾ ਪੰਜਾਬ ਸਰਕਾਰ ਵੱਲੋਂ 16 ਫੀਸਦੀ ਡੀ.ਏ. ਦਾ ਬਕਾਇਆ ਬਣਦਾ ਹੈ। 22 ਮਹੀਨੇ ਦਾ ਡੀ.ਏ. ਦਾ ਪਿਛਲਾ ਬਕਾਇਆ, ਪੇ ਕਮਿਸ਼ਨ ਦੀ ਰਿਪੋਰਟ ਵੀ 31 ਦਸੰਬਰ ਤੱਕ ਅੱਗੇ ਪਾ ਦਿੱਤੀ ਹੈ ਜਿਸ ਕਾਰਨ ਪੈਨਸ਼ਨਰਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਦੀ ਕਡ਼ੀ ਵਜੋਂ ਮੋਹਾਲੀ ਵਿਖੇ 13 ਫਰਵਰੀ ਨੂੰ ਪੰਜਾਬ ਐਂਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਹੋ ਰਹੀ ਮਹਾਰੈਲੀ ਵਿਚ ਜ਼ਿਲਾ ਅੰਮ੍ਰਿਤਸਰ ਤੋਂ ਪੈਨਸ਼ਨਰਜ਼ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5Va62wAA

📲 Get Amritsar News on Whatsapp 💬