[amritsar] - ਭਾਜਪਾ ਜ਼ਿਲਾ ਦਿਹਾਤੀ ਸਪੋਰਟਸ ਸੈੱਲ ਦਾ ਹੋਇਆ ਚੋਣ ਇਜਲਾਸ

  |   Amritsarnews

ਅੰਮ੍ਰਿਤਸਰ (ਬਾਠ)-ਅੱਜ ਇੱਥੇ ਜ਼ਿਲਾ ਭਾਜਪਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਪ੍ਰਧਾਨਗੀ ’ਚ ਹੋਏ ਜ਼ਿਲਾ ਪੱਧਰੀ ਚੋਣ ਇਜਲਾਸ ’ਚ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਵੱਲੋਂ ਭਾਜਪਾ ਸਪੋਰਟਸ ਸੈੱਲ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਮਿਹਨਤੀ ਤੇ ਇਮਾਨਦਾਰ ਯੂਥ ਆਗੂ ਜਗਦੀਪ ਸਿੰਘ ਗੋਲਡੀ ਢੰਡ ਸੰਗਤਪੁਰਾ ਨੂੰ ਅੰਮ੍ਰਿਤਸਰ ਭਾਜਪਾ ਸਪੋਰਟਸ ਸੈੱਲ ਦਾ ਜ਼ਿਲਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸੇ ਦੌਰਾਨ ਭਾਜਪਾ ਆਗੂ ਗੁਰਪ੍ਰੀਤ ਸਿੰਘ ਗੋਪੀ ਨੂੰ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕਿਹਾ ਕਿ ਅਗ਼ਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਯੂਥ ’ਚ ਨਵੀਂ ਰੂਹ ਫੂਕਣ ਲਈ ਭਾਜਪਾ ਦੇ ਪ੍ਰਚਾਰ ਤੇ ਪਸਾਰ ਹਿੱਤ ਪਾਰਟੀ ਪ੍ਰਤੀ ਲਗਾਉ ਰੱਖਣ ਵਾਲੇ ਇਮਨਾਦਾਰ ਆਗੂਆਂ ਨੂੰ ਭਾਜਪਾ ਦੇ ਹੱਕ ’ਚ ਅਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਜ਼ਿਲਾ ਦਿਹਾਤੀ ਦੇ ਢਾਂਚੇ ’ਚ ਹੋਰ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਕਿ ਭਾਜਪਾ ਦੀਆ ਲੋਕ ਹਿੱਤੂ ਨੀਤੀਆਂ ਦਾ ਲਾਭ ਹੇਠਲੇ ਪੱਧਰ ਤੱਕ ਲੋਕ ਉਠਾ ਸਕਣ। ਇਸ ਮੌਕੇ ਜਸਕਰਨ ਸਿੰਘ, ਗੁਰਵੇਲ ਸਿੰਘ ਗੁੱਲੂ, ਬੋਬੀ, ਜੋਬਨਜੀਤ ਸਿੰਘ, ਪਰਮਿੰਦਰ ਸਿੰਘ ਪ੍ਰਿੰਸ, ਚਰਨਜੀਤ ਸਿੰਘ, ਅਰਸ਼ਦੀਪ ਆਸ਼ੂ, ਤੇਜਿੰਦਰ ਸਿੰਘ, ਜੰਗਲ ਸਿੰਘ ਚੱਕ ਡੋਗਰਾਂ,ਜਨਕ ਰਾਜ,ਅਰਸ਼ਦੀਪ ਸਿੰਘ,ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/wJtOpwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/urpRdgAA

📲 Get Amritsar News on Whatsapp 💬