[amritsar] - ਵਿਧਾਇਕ ਡੈਨੀ ਬੰਡਾਲਾ ਵੱਲੋਂ ਜੰਡਿਆਲਾ-ਤਰਨਤਾਰਨ ਰੋਡ ਬਾਈਪਾਸ ਸਡ਼ਕ ਬਣਾਉਣ ਦਾ ਉਦਘਾਟਨ

  |   Amritsarnews

ਅੰਮ੍ਰਿਤਸਰ (ਛੀਨਾ)-ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅੱਜ 6 ਕਰੋਡ਼ ਰੁਪਏ ਦੀ ਲਾਗਤ ਨਾਲ ਜੰਡਿਆਲਾ-ਤਰਨਤਾਰਨ ਰੋਡ ਬਾਈਪਾਸ ਦੀ ਸਡ਼ਕ ਬਣਾਉਣ ਦਾ ਉਦਘਾਟਨ ਕਰ ਕੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਇਹ ਸਡ਼ਕ 2006 ’ਚ ਸਾਬਕਾ ਮੰਤਰੀ ਸਵ. ਸ. ਸਰਦੂਲ ਸਿੰਘ ਬੰਡਾਲਾ ਨੇ ਬਣਵਾਈ ਸੀ ਪਰ 10 ਸਾਲ ਰਾਜ ਕਰਨ ਵਾਲੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਸਡ਼ਕ ਦੀ ਸਾਰ ਨਾ ਲਏ ਜਾਣ ਸਦਕਾ ਇਸ ਦੀ ਹਾਲਤ ਬਹੁਤ ਹੀ ਜਿਆਦਾ ਖਸਤਾ ਹੋ ਗਈ ਸੀ ਜਿਸ ਕਾਰਨ ਰਾਹਗੀਰ ਤੇ ਇਲਾਕਾ ਨਿਵਾਸੀ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਸਡ਼ਕ ਨੂੰ ਬਣਾਉਣ ਲਈ 6 ਕਰੋਡ਼ ਰੁਪਏ ਦੀ ਗ੍ਰਾਂਟ ਮਨਜੂਰ ਕਰਵਾਈ ਗਈ ਸੀ ਜਿਸ ਨਾਲ ਇਸ ਸਡ਼ਕ ਦਾ ਅੱਜ ਕਾਰਜ ਆਰੰਭ ਕਰਵਾ ਦਿੱਤਾ ਗਿਆ ਹੈ। ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਹਲਕੇ ਦੇ ਹੋਰ ਵੀ ਜਿਹਡ਼ੇ ਵਿਕਾਸ ਕੰਮ ਹੋਣ ਵਾਲੇ ਹਨ ਉਹ ਵੀ ਸਭ ਜਲਦ ਕਰਵਾਏ ਜਾਣਗੇ ਕਿਉਂਕਿ ਮੇਰਾ ਮੁੱਖ ਮਨੋਰਥ ਹੀ ਲੋਕਾਂ ਦੀਆਂ ਸਭ ਮੁਸ਼ਕਿਲਾਂ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਸਰਪੰਚ ਮਲਕੀਤ ਸਿੰਘ ਸਰਜਾ, ਸਰਪੰਚ ਡਾ. ਰਾਜਵਿੰਦਰ ਸਿੰਘ ਰਾਜੂ ਬੰਡਾਲਾ, ਸਰਪੰਚ ਜਰਨੈਲ ਸਿੰਘ, ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਸ਼ਿਸ਼ਪਾਲ ਸਿੰਘ ਲਾਡੀ, ਸਰਪੰਚ ਕਿਰਪਾਲ ਸਿੰਘ ਚੌਹਾਨ, ਮਨਪ੍ਰੀਤ ਸਿੰਘ ਡੇਅਰੀ ਵਾਲਾ, ਆਡ਼੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਸਾਧੂ ਸਿੰਘ ਮੁੱਛਲ, ਰਣਜੀਤ ਸਿੰਘ ਰਾਣਾ ਜੰਡ, ਜਸਇੰਦਰ ਸਿੰਘ ਦਸਮੇਸ਼ ਨਗਰ, ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ, ਸਰਪੰਚ ਅੰਗਰੇਜ਼ ਸਿੰਘ, ਗੁਲਜ਼ਾਰ ਸਿੰਘ ਬੰਡਾਲਾ, ਦਲਜੀਤ ਸਿੰਘ ਘੁੱਕਾ, ਸਰਪੰਚ ਗੁਰਬਖਸ਼ ਸਿੰਘ, ਡਾ. ਚਮਕੌਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਵਿਧਾਇਕ ਡੈਨੀ ਬੰਡਾਲਾ ਦੇ ਯਤਨਾਂ ਸਦਕਾ ਬਣਨ ਵਾਲੀ ਇਸ ਸਡ਼ਕ ਨਾਲ ਜਿਥੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉਥੇ ਇਹ ਸਡ਼ਕ ਇਲਾਕੇ ਦੀ ਤਰੱਕੀ ’ਚ ਵੀ ਅਹਿਮ ਯੋਗਦਾਨ ਪਾਵੇਗੀ।

ਫੋਟੋ - http://v.duta.us/ZTUpJwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-yBPgwAA

📲 Get Amritsar News on Whatsapp 💬