[amritsar] - ਸੂਬਾ ਸਰਕਾਰ ਨੇ ਸਾਬਕਾ ਮੁਲਾਜ਼ਮਾਂ ਦੇ 2500 ਕਰੋਡ਼ ਹਡ਼ੱਪਣ ਦੀ ਕੀਤੀ ਕੋਸ਼ਿਸ਼ : ਸੁੱਚਾ ਸਿੰਘ ਅਜਨਾਲਾ

  |   Amritsarnews

ਅੰਮ੍ਰਿਤਸਰ (ਬਾਠ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਮਾਸਟਰ ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਤਰਜ਼ ’ਤੇ ਡੀ. ਏ. ਦੀ ਕਿਸ਼ਤ ਦੇਣ ਦਾ ਮੁਲਾਜ਼ਮ ਵਰਗ ਨਾਲ ਕੀਤਾ ਆਪਣਾ ਸਮਝੌਤਾ ਤੋਡ਼ ਕੇ ਸੂਬਾ ਸਰਕਾਰ ਨੇ ਸਮੂਹ ਮੁਲਾਜ਼ਮ ਵਰਗ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਕਾਮਰੇਡ ਮਾਸਟਰ ਸੁੱਚਾ ਸਿੰਘ ਅਜਨਾਲਾ ਅੱਜ ਇੱਥੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਤਹਿਸੀਲ ਪ੍ਰਧਾਨ ਰਘਬੀਰ ਸਿੰਘ ਕਾਮਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ੳੁਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਾਬਕਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਕੇਂਦਰ ਸਰਕਾਰ ਡੀ. ਏ. ਦੀ ਕਿਸ਼ਤ ਜਾਰੀ ਕਰੇਗੀ, ਉਸੇ ਸਮੇਂ ਤੋਂ ਪੰਜਾਬ ਸਰਕਾਰ ਵੀ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰ ਦੇਵੇਗੀ। ਪਰ ਇਸ ਦੇ ਉਲਟ ਸੂਬਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਤੇ ਆਪਣੇ ਵਾਅਦੇ ਤੋਂ ਮੁੱਕਰਦਿਆਂ ਜਨਵਰੀ ਦੀ ਬਜਾਏ ਫਰਵਰੀ ਤੋਂ ਡੀ. ਏ. ਦੀ ਕਿਸ਼ਤ ਦਾ ਫੈਸਲਾ ਦੇ ਕੇ ਜਿੱਥੇ ਸਮਝੌਤਾ ਤੋਡ਼ਿਆ ਹੈ, ਉੱਥੇ ਸਮੂਹ ਮੁਲਾਜ਼ਮ ਵਰਗ ਦਾ ਲਗਭਗ 2500 ਕਰੋਡ਼ ਰੁਪਏ ਹਡ਼ੱਪ ਕਰਨ ਦਾ ਯਤਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਸਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਿੱਧੇ ਢੰਗ ਨਾਲ ਯੂਨੀਅਨ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸੂਬੇ ਦੇ ਸਮੂਹ ਮੁਲਾਜ਼ਮ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋ ਕੇ ਸੂਬਾ ਪੱਧਰੀ ਸ਼ੰਘਰਸ਼ ਦਾ ਬਿਗੁਲ ਵਜਾ ਦੇਣਗੇ। ਇਸ ਮੌਕੇ ਤਹਿਸੀਲ ਪ੍ਰਧਾਨ ਰਘਬੀਰ ਸਿੰਘ ਕਾਮਲਪੁਰਾ, ਹਰਦੇਵ ਸਿੰਘ ਸੂਫੀ, ਕੁਲਦੀਪ ਸਿੰਘ ਅਜਨਾਲਾ ਆਦਿ ਹਾਜ਼ਰ ਸਨ।

ਫੋਟੋ - http://v.duta.us/95XznAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jCd_FQAA

📲 Get Amritsar News on Whatsapp 💬