[amritsar] - ਸਰਕਾਰਾਂ ਨੇ ਸਰਕਾਰੀ ਅਦਾਰੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਕੇ ਆਮ ਲੋਕਾਂ ਦੇ ਹਿੱਤ ਕੀਤੈ ਤਾਰ–ਤਾਰ : ਕੰਗ, ਟੌਂਗ

  |   Amritsarnews

ਅੰਮ੍ਰਿਤਸਰ (ਹਰਜੀਪ੍ਰੀਤ, ਦਿਨੇਸ਼)–ਆਮ ਆਦਮੀ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ, ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੌਂਗ ਨੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਦੀ ਤਿਆਰੀ ਸਬੰਧੀ ਇਕ ਅਹਿਮ ਮੀਟਿੰਗ ਪਿੰਡ ਟੌਂਗ ਵਿਖੇ ਕੀਤੀ। ਮੀਟਿੰਗ ਦੌਰਾਨ ਗਰੀਬ ਪਰਿਵਾਰਾਂ ਨੂੰ ਆਏ ਹਜ਼ਾਰਾਂ ਰੁਪਏ ਦੇ ਬਿੱਲਾਂ ਦੀ ਸੁਣਵਾਈ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਸਿੰਘ ਕੰਗ ਅਤੇ ਟੌਂਗ ਨੇ ਦੱਸਿਆ ਕੇ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਸਰਕਾਰਾਂ ਆਮ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰਾਂ ਤਾਂ ਬਣਾ ਲੈਂਦੀਆਂ ਹਨ ਪਰ ਬਾਅਦ ਵਿਚ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਦੀ ਕਿਸੇ ਨਾ ਕਿਸੇ ਤਰੀਕੇ ਟੈਕਸ ਰਾਹੀਂ, ਬਿਜਲੀ ਦਰਾਂ ਵਧਾ ਕੇ, ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਧਾ ਕੇ ਘਰੇਲੂ ਵਰਤੋਂ ਦਾ ਸਾਮਾਨ ਮਹਿੰਗਾ ਕਰ ਕੇ ਆਮ ਲੋਕਾਂ ਦੀ ਲੁੱਟ ਕਰਦੇ ਹਨ। ਇਨ੍ਹਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਗੰਦੀ ਰਾਜਨੀਤੀ ਕਰ ਕੇ ਪੂਰੇ ਸੂਬੇ ਨੂੰ ਜਾਤੀਵਾਦ, ਫਿਰਕਾਪ੍ਰਸਤੀ ਅਤੇ ਹੋਰ ਅਨੇਕਾਂ ਅਜਿਹੇ ਧਾਰਮਕ ਵਿਵਾਦਾਂ, ਅਨਪਡ਼੍ਹਤਾ ਅਤੇ ਬੀਮਾਰੀਆਂ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਤਾਂ ਕਿ ਆਮ ਲੋਕ ਅਜਿਹੀਆਂ ਭ੍ਰਿਸ਼ਟ ਸਰਕਾਰਾਂ ਵਿਰੁੱਧ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ ਪਰ ਆਮ ਆਦਮੀ ਪਾਰਟੀ ਸਮੂਹ ਪੰਜਾਬ ਵਾਸੀਆਂ ਨੂੰ ਇਕ ਮੰਚ ’ਤੇ ਲਿਆ ਕੇ ਬਿਜਲੀ ਦੀਆਂ ਕੀਮਤਾਂ ਖਿਲਾਫ ਅੰਦੋਲਨ ਕਰ ਰਹੀ ਹੈ। ਪੰਜਾਬ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਮਹਿੰਗੀ ਬਿਜਲੀ ਦੀ ਮਾਰ ਝੱਲਦੇ ਆ ਰਹੇ ਹਨ। ਹੁਣ ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਨੂੰ ਇਹ ਲੱਗਣ ਲੱਗਿਆ ਹੈ ਕਿ ਜਿਵੇਂ ਅਸੀਂ ਆਪਣੇ ਹੀ ਘਰ ਵਿਚ ਕਿਰਾਏ ’ਤੇ ਰਹਿੰਦੇ ਹੋਈਏ। ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਬਿਜਲੀ ਮੁੱਲ ਲੈ ਕੇ ਵੀ ਆਮ ਲੋਕਾਂ ਨੂੰ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕਰ ਰਹੀ ਹੈ ਪਰ ਪੰਜਾਬ ਸਰਕਾਰ ਆਪਣੇ ਸੂਬੇ ਵਿਚ ਹੀ ਬਿਜਲੀ ਪੈਦਾ ਕਰ ਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਮਹਿੰਗੀ ਬਿਜਲੀ ਸਪਲਾਈ ਕਰ ਰਹੀ ਹੈ। ਹੁਣ ਪੰਜਾਬ ਦੇ ਲੋਕ ਇੰਨੀ ਮਹਿੰਗੀ ਬਿਜਲੀ ਲੈਣ ਤੋਂ ਅਸਮਰੱਥ ਹਨ। ਉਹ ਸਰਕਾਰ ਦੁਆਰਾ ਨਿੱਜੀ ਹੱਥਾਂ ਵਿਚ ਦਿੱਤੇ ਗਏ ਅਦਾਰੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭੇਜੇ ਗਏ ਇੰਨੇ ਵੱਡੇ–ਵੱਡੇ ਬਿੱਲ ਅਦਾ ਨਹੀਂ ਕਰ ਸਕਦੇ । ਪੰਜਾਬ ਵਿਚ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਵਿਚ ਜਗ੍ਹਾ ਦਿੱਤੀ ਹੈ, ਇਸ ਲਈ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਪੂਰੇ ਪੰਜਾਬ ਸੂਬੇ ਵਿਚ ਬਿਜਲੀ ਅੰਦੋਲਨ ਦੀ ਇੱਕ ਵੱਡੀ ਲਹਿਰ ਬਣਾ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਰਕਾਰਾਂ ਨੇ ਸਰਕਾਰੀ ਅਦਾਰੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਦੇ ਕੇ ਆਮ ਲੋਕਾਂ ਦੇ ਹਿੱਤਾਂ ਨੂੰ ਤਾਰ ਤਾਰ ਕੀਤਾ ਹੈ । ਜੇਕਰ ਅਜੇ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਸੂਬੇਦਾਰ ਹਰਜੀਤ ਸਿੰਘ, ਜਥੇਦਾਰ ਰੇਸ਼ਮ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਛੱਜਲਵਡੀ, ਸੁਰਿੰਦਰ ਸਿੰਘ ਸੰਧੂ ਬਾਬਾ ਬਕਾਲਾ, ਸਰਵਰਿੰਦਰ ਸੁਧਾਰ, ਸੁਖਵਿੰਦਰ ਸਿੰਘ ਬੰਟੀ, ਮੰਗਲ ਸਿੰਘ, ਰੇਸ਼ਮ ਸਿੰਘ ਟੌਂਗ, ਬਿੱਟੂ ਭਾਅ ਜੀ, ਮਿੰਟੂ, ਹਰਜਿੰਦਰ ਸਿੰਘ, ਕੰਵਲਜੀਤ ਸਿੰਘ, ਸੁੱਖਚੈਨ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ, ਨਿਰਮਲ ਸਿੰਘ ਸਰਲੀ, ਲਾਭ ਸਿੰਘ ਅਤੇ ਲਵਪ੍ਰੀਤ ਸਿੰਘ ਟੌਂਗ ਹਾਜ਼ਰ ਸਨ।

ਫੋਟੋ - http://v.duta.us/hTURmgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DDUf7gAA

📲 Get Amritsar News on Whatsapp 💬