[chandigarh] - ਝਾਡ਼ ਸਾਹਿਬ ਕਾਲਜ ਵਿਖੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ

  |   Chandigarhnews

ਚੰਡੀਗੜ੍ਹ (ਟੱਕਰ, ਸਚਦੇਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯੋਗ ਰਹਿਨੁਮਾਈ ਅਧੀਨ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਝਾਡ਼ ਸਾਹਿਬ ਵਿਖੇ ਕਾਲਜ ਪ੍ਰਿੰ. ਡਾ. ਰਜਿੰਦਰ ਕੌਰ ਦੀ ਯੋਗ ਰਹਿਨੁਮਾਈ ਅਧੀਨ ਪੰਜਾਬੀ ਸਾਹਿਤਕ ਸੋਸਾਇਟੀ ਦੁਆਰਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ ਜਿਸ ਵਿਚ ਨਾਮਵਾਰ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਅਤੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਲਵਿੰਦਰ ਸਿੰਘ ਗਰੇਵਾਲ ਨੇ ਵਿਦਿਆਰਥਣਾਂ ਦੇ ਰੂ-ਬ-ਰੂ ਹੁੰਦੇ ਹੋਏ ਆਪਣੇ ਜੀਵਨ, ਮਿਥਿਹਾਸਕ ਤੇ ਇਤਿਹਾਸਕ ਘਟਨਾਵਾਂ ਦੇ ਜ਼ਰੀਏ ਮਾਤ ਭਾਸ਼ਾ ਦੀ ਮਨੁੱਖੀ ਜੀਵਨ ਵਿਚ ਮਹੱਤਤਾ ’ਤੇ ਰੌਸ਼ਨੀ ਪਾਈ। ਪੰਜਾਬੀਅਤ ਦੇ ਫਖਰਯੋਗ ਪੱਖਾਂ ’ਤੇ ਚਾਨਣਾ ਪਾਉਂਦੇ ਹੋਏ ਸ਼ਬਦਾਂ ਦੇ ਜ਼ਰੀਏ ਸਲੀਕੇਦਾਰ ਸ਼ਖਸੀਅਤ ਦੀ ਉਸਾਰੀ ਦੀ ਲੋਡ਼ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਕਹਾਣੀ ਇਤਿਹਾਸ ਤੇ ਸਮਕਾਲ ਦੇ ਆਪਸੀ ਦਵੰਦ ਨੂੰ ਬਹੁਪਰਤੀ ਗਲਪੀ ਬਿੰਬ ਰਾਹੀਂ ਪੇਸ਼ ਕਰਦੀ ਹੈ, ਜਿਸ ਨੇ ਮਨੁੱਖ ਦੇ ਮਾਨਵੀ ਸਰੋਕਾਰਾਂ ਨੂੰ ਚਿਤਰਦਿਆਂ ਵੱਖਰੇ ਸੰਦਰਭ ਤੋਂ ਪੇਸ਼ ਕੀਤਾ। ਗੁਰਦੀਪ ਸਿੰਘ ਕੰਗ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਹਿਤ ਨਾਲ ਜੁਡ਼ੀ ਸ਼ਖਸੀਅਤ ਚਿੰਤਨ ਤੋਂ ਭਰਪੂਰ ਤੇ ਰੌਸ਼ਨ ਖਿਆਲ ਹੋ ਜਾਂਦੀ ਹੈ। ਸਾਹਿਤ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਜ਼ਿੰਦਗੀ ਨੂੰ ਸਮਝਣ ਦੀ ਸੂਝ ਪ੍ਰਦਾਨ ਕਰਦਾ ਹੈ। ਉਨ੍ਹਾਂ ਆਪਣੀ ਮੌਲਿਕ ਕਵਿਤਾ ਵੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਕਾਲਜ ਪ੍ਰਿੰ. ਡਾ. ਰਜਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਮਨੁੱਖ ਦੇ ਬਹੁਪੱਖੀ ਨਿਰਮਾਣ ਲਈ ਸਹਾਇਕ ਹੁੰਦੀ ਹੈ। ਮਾਤ ਭਾਸ਼ਾ ਦੇ ਸ਼ਬਦਾਂ ਨਾਲ ਲਬਰੇਜ਼ ਸ਼ਖਸੀਅਤ ਆਪਣੀ ਸਿਰਜਣਾਤਮਕ ਸੂਝ ਦੇ ਜ਼ਰੀਏ ਨਵੇਂ ਰੌਸ਼ਨ ਰਾਹਾਂ ਦੀ ਉਸਾਰੀ ਕਰ ਸਕਦੀ ਹੈ। ਸਮਕਾਲ ਦੀਆਂ ਚੁਣੌਤੀਆਂ ਦੇ ਅੰਤਰਗਤ ਮਨੁੱਖ ਨੂੰ ਭਾਸ਼ਾ ਦੇ ਪਰਿਵਰਤਨ ਦੀ ਨਹੀਂ, ਬਲਕਿ ਸੋਚ ਦੇ ਬਦਲਾਅ ਦੀ ਜ਼ਰੂਰਤ ਹੈ। ਇਸ ਮੌਕੇ ਡਾ. ਮਹੀਪਿੰਦਰ ਕੌਰ, ਜਸਵੀਰ ਕੌਰ, ਕੁਲਵੀਰ ਕੌਰ ਤੇ ਡਾ. ਕਮਲਜੀਤ ਕੌਰ ਵੀ ਮੌਜੂਦ ਸਨ। ਫੋਟੋ

ਫੋਟੋ - http://v.duta.us/IqVg7AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/CCQSfgAA

📲 Get Chandigarh News on Whatsapp 💬