[chandigarh] - ਸੇਵਾਮੁਕਤ ਚੌਕੀਦਾਰਾਂ ਨੇ ਆਪਣੇ ਖੂਨ ਨਾਲ ਭਰੇ ਪਿਆਲੇ ਅਧਿਕਾਰੀਆਂ ਨੂੰ ਸੌਂਪੇ

  |   Chandigarhnews

ਚੰਡੀਗੜ੍ਹ (ਭੁੱਲਰ)—ਅੱਜ ਇਥੇ ਖੁਰਾਕ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਅਨਾਜ ਭਵਨ ਅੱਗੇ ਸੇਵਾਮੁਕਤ ਚੌਕੀਦਾਰਾਂ ਦੀ ਪੈਨਸ਼ਨ ਬੰਦ ਕੀਤੇ ਜਾਣ ਦੇ ਵਿਰੋਧ 'ਚ ਮੁਲਾਜ਼ਮ ਜਥੇਬੰਦੀਆਂ ਵਲੋਂ ਮਿਲ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੇਵਾਮੁਕਤ ਚੌਕੀਦਾਰ ਸਰਕਾਰ ਦੇ ਅਧਿਕਾਰੀਆਂ ਨੂੰ ਪੇਸ਼ ਕਰਨ ਲਈ ਆਪਣੇ ਖੂਨ ਦੇ ਪਿਆਲੇ ਭਰ ਕੇ ਨਾਲ ਲਿਆਏ ਸਨ। ਕਈ ਬਿਰਧ ਚੌਕੀਦਾਰਾਂ ਨੇ ਵਿੱਤ ਵਿਭਾਗ ਦੇ ਫੈਸਲੇ ਖਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਸਾਡੀ ਪੈਨਸ਼ਨ ਤਾਂ ਬੰਦ ਕਰ ਦਿੱਤੀ ਹੈ ਤੇ ਹੁਣ ਸਾਡਾ ਖੂਨ ਵੀ ਪੀ ਲਓ। ਇਸ ਪ੍ਰਦਰਸ਼ਨ 'ਚ ਵਿਭਾਗ ਦੇ ਦਰਜਾ ਚਾਰ ਕਾਮੇ ਅਤੇ ਕਾਂਟ੍ਰੈਕਟ ਮੁਲਾਜ਼ਮ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਰੋਸ ਪ੍ਰਦਰਸ਼ਨ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਖੂਨ ਦੇ ਭਰੇ ਪਿਆਲੇ ਰੋਸ ਵਜੋਂ ਸੌਂਪੇ ਗਏ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।...

ਫੋਟੋ - http://v.duta.us/wqyBdgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yH7FIwAA

📲 Get Chandigarh News on Whatsapp 💬