[faridkot-muktsar] - ਨਵੀਂ ਸੋਚ ਨਵੀਂ ਜ਼ਿੰਦਗੀ ਵੈੱਲਫੇਅਰ ਸੋਸਾਇਟੀ ਨੇ ਪੇਸ਼ ਕੀਤਾ ਲੇਖਾ-ਜੋਖਾ

  |   Faridkot-Muktsarnews

ਫਰੀਦਕੋਟ (ਨਰਿੰਦਰ)-ਨਵੀਂ ਸੋਚ ਨਵੀਂ ਜ਼ਿੰਦਗੀ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਪ੍ਰਧਾਨ ਨਰੇਸ਼ ਬਾਬਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੋਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਸੋਸਾਇਟੀ ਵੱਲੋਂ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਸਾਲ-2019 ’ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸੋਸਾਇਟੀ ਦੇ ਪ੍ਰਦੀਪ ਮਿੱਤਲ ਨੇ ‘ਸਵੱਛ ਭਾਰਤ ਅਭਿਆਨ’ ਤਹਿਤ ਪੁਰਾਣੀ ਦਾਣਾ ਮੰਡੀ ਦੇ ਬਾਥਰੂਮ ਦੀ ਮੁਰੰਮਤ ਅਤੇ ਸਾਫ ਸਫਾਈ ਤੋਂ ਇਲਾਵਾ ਇਕ ਪਾਰਕ ਬਣਾਉਣ ਦਾ ਵੀ ਸੁਝਾਅ ਦਿੱਤਾ। ਇਸ ਮੌਕੇ ਸੋਸਾਇਟੀ ਵੱਲੋਂ ਸਮਾਜਸੇਵੀ ਪਵਨ ਪ੍ਰਭੂ ਪ੍ਰੇਮੀ ਨੂੰ ਉਸ ਵੱਲੋਂ ਕੀਤੇ ਗਏ ਸਮਾਜਸੇਵਾ ਦੇ ਕੰਮਾਂ ਬਦਲੇ ਸਨਮਾਨਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਸਮੇਂ ਸਚਿਨ ਕੁਮਾਰ ਐਡਵੋਕੇਟ, ਨਿਸ਼ਾਂਤ ਬਾਂਸਲ, ਅਨਿਲ ਮੋਰਿਆ, ਮੁਕੇਸ਼ ਮਿੱਤਲ, ਸਤੀਸ਼ ਮਿੱਤਲ, ਵਿਸ਼ਾਲ ਗੋਇਲ, ਅਮਰਨਾਥ ਮਾਲੀ, ਪ੍ਰੀਤਮ ਸਿੰਘ, ਰਜਨੀਸ਼ ਗੋਇਲ, ਰੋਸ਼ਨ ਮਿੱਤਲ, ਰਤਨ ਲਾਲ, ਸੁਸ਼ਾਂਤ ਬਾਂਸਲ, ਸੋਨੂੰ ਸ਼ਰਮਾ, ਕਿਸ਼ਨ ਲਾਲ, ਹਿੰਮਤ ਵਿਸ਼ਵਾਸ ਅਤੇ ਪੰਕਜ ਭਾਰਤੀ ਵੀ ਹਾਜ਼ਰ ਸਨ।

ਫੋਟੋ - http://v.duta.us/NL090wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/I9fB-gAA

📲 Get Faridkot-Muktsar News on Whatsapp 💬