[faridkot-muktsar] - ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ-ਕੀਰਤਨ ਸਮਾਗਮ

  |   Faridkot-Muktsarnews

ਫਰੀਦਕੋਟ (ਨਰਿੰਦਰ)-ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਾਂ ਵਾਲਾ ਸਡ਼ਕ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਖੇ ਕਰਵਾਏ ਗਏ ਕਥਾ-ਕੀਰਤਨ ਸਮਾਗਮ ਦੌਰਾਨ ਡਾ. ਅਵੀਨਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਨ ਦੇ ਅਸਲ ਫਲਸਫੇ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਬਹੁਤ ਸਾਰੇ ਲੋਕ ਦੁਨੀਆਦਾਰੀ ਦੀਆਂ ਰਸਮਾਂ ਨਿਭਾਉਣ ਦੇ ਨਾਲ-ਨਾਲ ਪ੍ਰਮਾਤਮਾ ਨਾਲ ਜੁਡ਼ਨ ਦੀ ਵੀ ਲੋਚਾ ਰੱਖਦੇ ਹਨ। ਜੇਕਰ ਜ਼ਮੀਨ ਜਾਇਦਾਦ ’ਚ ਵਾਧਾ ਜਾਂ ਜੀਵਨ ’ਚ ਕਿਸੇ ਵੀ ਪ੍ਰਾਪਤੀ ਨੂੰ ਗੁਰੂ ਦੀ ਕ੍ਰਿਪਾ ਮੰਨਿਆ ਜਾਵੇ ਤਾਂ ਪ੍ਰਮਾਤਮਾ ਨਾਲ ਜੁਡ਼ਨਾ ਕੋਈ ਔਖਾ ਨਹੀਂ ਪਰ ਇਸ ਲਈ ਆਪਣੇ ਅੰਦਰਲੀ ‘ਮੈਂ’ ਨੂੰ ਮਾਰਨਾ ਪਵੇਗਾ। ਉਨ੍ਹਾਂ ਗੁਰਬਾਣੀ ਦੀਆਂ ਕਈ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਮਿਹਨਤ ਅਰਥਾਤ ਉਦਮ ਕਰਨ ਵਾਲਾ ਜੇਕਰ ਇਹ ਸੋਚ ਲਵੇ ਕਿ ਇਹ ਸਭ ਪ੍ਰਾਪਤੀਆਂ ਮੇਰੀਆਂ ਕੋਸ਼ਿਸ਼ਾਂ ਕਰ ਕੇ ਹੀ ਹੋਈਆਂ ਹਨ ਤਾਂ ਉਸ ’ਚ ਹੰਕਾਰ ਆਉਣਾ ਸੁਭਾਵਕ ਹੈ ਪਰ ਜੇਕਰ ਉਸਨੂੰ ਪ੍ਰਮਾਤਮਾ ਦੀਆਂ ਰਹਿਮਤਾਂ ਮੰਨੇਗਾ ਤਾਂ ਨਿਮਰਤਾ ਆਪਣੇ ਆਪ ਆ ਜਾਵੇਗੀ। ਇਸ ਮੌਕੇ ਭਾਈ ਚਰਨਜੀਤ ਸਿੰਘ ਚੰਨੀ ਸਮੇਤ ਅਨੇਕਾਂ ਨਿਸ਼ਕਾਮ ਵੀਰ/ਭੈਣਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ’ਚ ਗੁਰਿੰਦਰ ਸਿੰਘ ਕੋਟਕਪੂਰਾ ਨੇ ਜਥੇਬੰਦੀ ਦੇ ਅਗਲੇਰੇ ਕਾਰਜਾਂ ਦਾ ਚਾਨਣਾ ਪਾਇਆ।

ਫੋਟੋ - http://v.duta.us/YFZLDAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VNDxbAAA

📲 Get Faridkot-Muktsar News on Whatsapp 💬