[faridkot-muktsar] - ਮਾਤਾ ਪ੍ਰਕਾਸ਼ ਕੁਮਾਰੀ ਬਣੀ 293ਵੀਂ ਨੇਤਰਦਾਨੀ

  |   Faridkot-Muktsarnews

ਫਰੀਦਕੋਟ (ਦਰਦੀ)-ਮਾਤਾ ਪ੍ਰਕਾਸ਼ ਕੁਮਾਰੀ ਪਤਨੀ ਕ੍ਰਿਸ਼ਨ ਲਾਲ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ। ਮਾਤਾ ਪ੍ਰਕਾਸ਼ ਕੁਮਾਰੀ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਮੁਕਤੀਸਰ ਆਈ ਡੋਨੇਸ਼ਨ ਸੋਸਾਇਟੀ, ਸ੍ਰੀ ਮੁਕਤਸਰ ਸਾਹਿਬ ਦੀ ਮੋਬਾਇਲ ਟੀਮ ਦੇ ਸਹਿਯੋਗ ਨਾਲ ਦਾਨ ਕੀਤੀਆਂ, ਜਿਸ ’ਤੇ ਉਹ 293ਵੀਂ ਨੇਤਰਦਾਨੀ ਬਣੀ ਹੈ। ਮਾਤਾ ਦੀਆਂ ਅੱਖਾਂ ਨੂੰ ਗੁਰੂ ਰਾਮਦਾਸ ਹਸਪਤਾਲ, ਸ੍ਰੀ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਇਸ ਮੌਕੇ ਮਾਤਾ ਦਾ ਲਡ਼ਕਾ ਪ੍ਰਮੋਦ, ਲਡ਼ਕੀ ਸੀਮਾ ਰਾਣੀ ਅਤੇ ਜਵਾਈ ਤਰਸੇਮ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ, ਸੋਸਾਇਟੀ ਅਹੁਦੇਦਾਰ ਰੌਸ਼ਨ ਲਾਲ, ਸੁਰਿੰਦਰ, ਸ਼ੰਮੀ ਤੇਰੀਆ, ਰਾਜ ਕੁਮਾਰ ਪਠੇਲਾ ਆਦਿ ਹਾਜ਼ਰ ਸਨ। ਸੋਸਾਇਟੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਫੋਟੋ - http://v.duta.us/v22JCgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zdmg1gAA

📲 Get Faridkot-Muktsar News on Whatsapp 💬