[faridkot-muktsar] - ਸਾਬਕਾ ਸੈਨਿਕਾਂ ਨੇ ਮੁਸ਼ਕਲਾਂ ਸਬੰਧੀ ਕੀਤੀ ਚਰਚਾ

  |   Faridkot-Muktsarnews

ਫਰੀਦਕੋਟ (ਗੋਇਲ, ਜੱਜ)-ਸਾਬਕਾ ਸੈਨਿਕਾਂ ਦੇ ਸੰਗਠਨ ਆਲ ਇੰਡੀਆ ਆਰਮਡ ਫੋਰਸਿਸ ਵੈਟਰਨਰ ਐਸੋਸੀਏਸ਼ਨ ਆਫ ਇੰਡੀਆ ਦੀ ਮੀਟਿੰਗ ਗੁਰਦੁਆਰਾ ਭਾਈ ਜੀਵਨ ਸਿੰਘ ਦਾਣਾ ਮੰਡੀ, ਮਲੋਟ ਵਿਖੇ ਪ੍ਰਧਾਨ ਸੂਬੇਦਾਰ ਮੇਜਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ। ਇਸ ਦੌਰਾਨ ਸਾਬਕਾ ਸੈਨਿਕਾਂ ਨੂੰ ਈ. ਸੀ. ਐੱਚ. ਐੱਸ. ਕਾਰਡ ਬਣਾਉਣ ਲਈ ਜਾਗਰੂਕ ਵੀ ਕੀਤਾ ਗਿਆ। ਮੀਟਿੰਗ ਦੌਰਾਨ 26 ਜਨਵਰੀ ਮੌਕੇ ਕੇਂਦਰ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਕੁਝ ਵੀ ਨਾ ਦੇਣ ਦਾ ਸਖ਼ਤ ਸ਼ਬਦਾਂ ’ਚ ਵਿਰੋਧ ਕੀਤਾ ਗਿਆ। ਇਸ ਸਮੇਂ ਕੈਪਟਨ ਸੰਤੋਖ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ ਅਤੇ ਗੁਰਮੇਜ ਸਿੰਘ ਨੇ ਵੀ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ।

ਫੋਟੋ - http://v.duta.us/Blu-0QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XWa9RwAA

📲 Get Faridkot-Muktsar News on Whatsapp 💬