[gurdaspur] - ਕਵਿਤਾ ਖੰਨਾ ਦੀ ਦਾਅਵੇਦਾਰੀ ਨਾਲ ਕਈ ਭਾਜਪਾ ਆਗੂਆਂ ਨੇ ਬਦਲੀਆਂ ਸੁਰਾਂ

  |   Gurdaspurnews

ਗੁਰਦਾਸਪੁਰ (ਹਰਮਨਪ੍ਰੀਤ) : ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਮਰਹੂਮ ਫਿਲਮੀ ਸਿਤਾਰੇ ਤੇ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਵਿਨੋਦ ਖੰਨਾ ਦੀ ਧਰਮਪਤਨੀ ਦੀਆਂ ਸ਼ੁਰੂ ਹੋਈਆਂ ਸਰਗਰਮੀਆਂ ਕਾਰਨ ਇਸ ਹਲਕੇ ਅੰਦਰ ਭਾਜਪਾ ਦੀਆਂ ਸਮੀਕਰਨਾਂ ਬਦਲਦੀਆਂ ਦਿਖਾਈ ਦੇ ਰਹੀਆਂ ਹਨ। ਖਾਸ ਤੌਰ 'ਤੇ ਕੁਝ ਦਿਨ ਪਹਿਲਾਂ ਕਵਿਤਾ ਖੰਨਾ ਵਲੋਂ ਅਸਿੱਧੇ ਰੂਪ 'ਚ ਸਪੱਸ਼ਟ ਤੌਰ 'ਤੇ ਇਸ ਹਲਕੇ ਦੀ ਟਿਕਟ 'ਤੇ ਆਪਣੀ ਦਾਅਵੇਦਾਰੀ ਜਤਾ ਦਿੱਤੇ ਜਾਣ ਦੇ ਬਾਅਦ ਹੁਣ ਕਈ ਭਾਜਪਾ ਆਗੂਆਂ ਨੇ ਕੋਈ ਪ੍ਰਤੀਕਰਮ ਕਰਨ ਦੀ ਬਜਾਏ ਚੁੱਪ ਧਾਰ ਲਈ ਹੈ ਤੇ ਕਈ ਆਗੂ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਹਾਈਕਮਾਨ ਜੋ ਫੈਸਲਾ ਕਰੇਗੀ, ਉਹ ਸਭ ਨੂੰ ਮਨਜ਼ੂਰ ਹੋਵੇਗਾ। ਪਰ ਦੂਜੇ ਪਾਸੇ ਅੰਦਰ ਚੋਣ ਲੜ ਚੁੱਕੇ ਸਵਰਨ ਸਲਾਰੀਆ ਖੁਦ ਤਾਂ ਕੋਈ ਵੀ ਪ੍ਰਤੀਕ੍ਰਮ ਨਹੀਂ ਦੇ ਰਹੇ, ਪਰ ਉਨ੍ਹਾਂ ਦੇ ਸਮਰਥਕ ਨਿਰਾਸ਼ਾ ਤੇ ਨਰਾਜ਼ਗੀ ਜ਼ਾਹਿਰ ਕਰਨ ਦੇ ਨਾਲ-ਨਾਲ ਇਹ ਵੀ ਕਹਿ ਰਹੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਕਿ ਭਾਜਪਾ ਹਾਈਕਮਾਨ ਸਵਰਨ ਸਲਾਰੀਆ ਵੱਲੋਂ ਇਸ ਹਲਕੇ ਅੰਦਰ ਕੀਤੀ ਗਈ ਸਖਤ ਮਿਹਨਤ ਨੂੰ ਨਜ਼ਰ ਅੰਦਾਜ਼ ਕਰ ਕੇ ਉਸ ਆਗੂ ਨੂੰ ਟਿਕਟ ਦੇਵੇਗੀ, ਜਿਸ ਨੂੰ ਸਿਰਫ ਚੋਣਾਂ ਦੌਰਾਨ ਹੀ ਹਲਕੇ ਦੀ ਯਾਦ ਆਉਂਦੀ ਹੈ।...

ਫੋਟੋ - http://v.duta.us/7aBvDgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JbprSwAA

📲 Get Gurdaspur News on Whatsapp 💬