[gurdaspur] - ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਖੁੰਬਾਂ ਦੀ ਕਾਸ਼ਤ

  |   Gurdaspurnews

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅੰਦਰ ਰਵਾਇਤੀ ਫਸਲਾਂ ਦੀ ਕਾਸ਼ਤ ਨਾਲ ਕਿਸਾਨਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ। ਇਸ ਤਹਿਤ ਖੁੰਬਾਂ ਦੀ ਕਾਸ਼ਤ ਅਜਿਹਾ ਸਹਾਇਕ ਧੰਦਾ ਹੈ ਜਿਸ ਦੀ ਬਦੌਲਤ ਨਾ-ਸਿਰਫ ਕਿਸਾਨ ਬਹੁਤ ਘੱਟ ਖਰਚ ਕਰਕੇ ਚੰਗੀ ਕਮਾਈ ਕਰ ਸਕਦੇ ਹਨ, ਸਗੋਂ ਇਸ ਨਾਲ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ 'ਚ ਵੀ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਪੰਜਾਬ ਦੇਸ਼ ਅੰਦਰ ਪੈਦਾ ਹੋਣ ਵਾਲੀ ਖੁੰਬ ਦਾ ਕਰੀਬ 14 ਫੀਸਦੀ ਹਿੱਸਾ ਪੈਦਾ ਕਰ ਰਿਹਾ ਹੈ ਪਰ ਦਿਨੋਂ-ਦਿਨ ਖੁੰਬ ਦੀ ਵਧ ਰਹੀ ਮੰਗ ਅਨੁਸਾਰ ਜੇਕਰ ਕਿਸਾਨ ਖੁੰਬ ਦੀ ਕਾਸ਼ਤ ਕਰਨ ਪ੍ਰਤੀ ਰੁਝਾਨ ਦਿਖਾਉਂਦੇ ਹਨ ਤਾਂ ਨਾ ਸਿਰਫ ਕਮਾਈ 'ਚ ਵਾਧਾ ਹੋਵੇਗਾ, ਸਗੋਂ ਪੰਜਾਬ 'ਚੋਂ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਸੁਚੱਜੇ ਰੂਪ 'ਚ ਵਰਤਣ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਸਾਰਥਿਕ ਹੱਲ ਹੋਣ ਦੀ ਸੰਭਾਵਨਾ ਹੋਵੇਗੀ।...

ਫੋਟੋ - http://v.duta.us/A9PoVgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DVRgWwAA

📲 Get Gurdaspur News on Whatsapp 💬