[gurdaspur] - ਜੇਲਾਂ ’ਚ ਖਾਲੀ ਪਈਆਂ ਪੋਸਟਾਂ ਦੀ ਛੇਤੀ ਹੋਵੇਗੀ ਭਰਤੀ : ਮੰਤਰੀ ਰੰਧਾਵਾ

  |   Gurdaspurnews

ਗੁਰਦਾਸਪੁਰ (ਸ਼ਾਰਦਾ)-ਜੇਲਾਂ ’ਚ ਖਾਲੀ ਪਈਆਂ ਪੋਸਟਾਂ ਨੂੰ ਛੇਤੀ ਹੀ ਭਰਿਆ ਜਾ ਰਿਹਾ ਹੈ, ਜਿਸ ਦੀ ਪ੍ਰਕ੍ਰਿਆ ਪੂਰੀ ਕਰਨ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਸਥਾਨਕ ਮੀਰਪੁਰ ਕਾਲੋਨੀ ਸਥਿਤ ਗੁਰਦੁਆਰਾ ਦਮਦਮਾ ਸਾਹਿਬ ’ਚ ਮਹਾਜਨ ਪਰਿਵਾਰ ਵੱਲੋਂ ਆਯੋਜਤ ਸ਼ੁਕਰਾਨਾ ਸਮਾਗਮ ’ਚ ਕੈਬਨਿਟ ਮੰਤਰੀ ਰੰਧਾਵਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਕੇ ਗੁਰਬਾਣੀ ਦਾ ਸਰਵਣ ਕੀਤਾ। ਉਪਰੰਤ ਉਨ੍ਹਾਂ ਨੂੰ ਸਿਰੋਪਾਓ ਤੇ ਕਿਰਪਾਨ ਭੇਟ ਕਰ ਕੇ ਸਨਮਾਨਤ ਕੀਤਾ ਗਿਆ।ਇਸ ਸਮੇਂ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਜੇਲ ’ਚ ਖਾਲੀ ਪਈਆਂ 550 ਪੋਸਟਾਂ ਨੂੰ ਪਹਿਲ ਦੇ ਆਧਾਰ ’ਤੇ ਭਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 6 ਹਜ਼ਾਰ ਕਰੋਡ਼ ਦੇ ਡਰੱਗ ਰੈਕਟ ਮਾਮਲੇ ਦੀ ਦੁਬਾਰਾ ਤੋਂ ਜਾਂਚ ਕਰਵਾਈ ਜਾਵੇਗੀ, ਕਿਉਂਕਿ ਉਸ ਦੌਰਾਨ ਡਰੱਗ ਸਮੱਗਲਰ ਭੋਲਾ ਉਪਰ ਬਹੁ-ਕਰੋਡ਼ੀ ਡਰੱਗ ਮਾਮਲੇ ’ਚ ਗੰਭੀਰ ਦੋਸ਼ ਲਾਏ ਗਏ ਸਨ। ਇਸ ਲਈ ਇਸ ਮਾਮਲੇ ਦੀ ਦੁਬਾਰਾ ਜਾਂਚ ਜ਼ਰੂਰੀ ਹੈ, ਤਾਂ ਜੋ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ, ਕਾਂਗਰਸੀ ਨੇਤਾ ਅਸ਼ੀਸ਼ ਵਿਜ, ਅਵਤਾਰ ਕਲੇਰ, ਵੈਟਰਨਰੀ ਇੰਸਪੈਕਟਰ ਕ੍ਰਿਸ਼ਨ ਚੰਦਰ ਮਹਾਜਨ, ਬਲਦੇਵ ਰਾਜ ਮਹਾਜਨ ਤੇ ਜੀ. ਐੱਸ. ਗੁਲਾਟੀ ਆਦਿ ਮੌਜੂਦ ਸਨ। ®

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Wcg6RAAA

📲 Get Gurdaspur News on Whatsapp 💬