[gurdaspur] - ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ’ਚ 7.94 ਕਰੋਡ਼ ਰੁਪਏ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਮਤੇ ਪਾਸ

  |   Gurdaspurnews

ਗੁਰਦਾਸਪੁਰ (ਬੇਰੀ, ਯੋਗੀ)-ਨਗਰ ਕੌਂਸਲ ਬਟਾਲਾ ਦੇ ਟਾਊਨ ਹਾਲ ਵਿਚ ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕੌਂਸਲਰਾਂ ਦੀ ਹਾਜ਼ਰੀ ਵਿਚ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਵੱਖ-ਵੱਖ ਪ੍ਰਕਾਰ ਦੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ 7.94 ਕਰੋਡ਼ ਰੁਪਏ ਦੇ ਮਤੇ ਪਾਸ ਕੀਤੇ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਨਰੇਸ਼ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਫ਼ਰਜ਼ ਸ਼ਹਿਰ ਵਾਸੀਆਂ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਹੈ। ਜਦੋਂ ਤੋਂ ਉਹ ਨਗਰ ਕੌਂਸਲ ਦੇ ਪ੍ਰਧਾਨ ਬਣੇ ਹਨ, ਤਦ ਤੋਂ ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਹੈ। ਪ੍ਰਧਾਨ ਨਰੇਸ਼ ਮਹਾਜਨ ਨੇ ਅੱਗੇ ਦੱਸਿਆ ਕਿ ਉਹ ਜਨਤਾ ਦੇ ਸੇਵਕ ਹਨ ਅਤੇ ਸ਼ਹਿਰ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲਕਦਮੀ ਹੈ, ਜਿਸ ਲਈ ਉਹ ਦ੍ਰਿਡ਼੍ਹ ਹਨ। ਮੀਟਿੰਗ ਵਿਚ ਵਿਨੇ ਮਹਾਜਨ, ਕੌਂਸਲਰ ਰਾਜ ਕੁਮਾਰ, ਕੌਂਸਲਰ ਸੁਖਦੇਵ ਰਾਜ, ਕੌਂਸਲਰ ਭੁਪਿੰਦਰ ਲਾਡੀ, ਕੌਂਸਲਰ ਕੁਲਵੰਤ ਸਿੰਘ, ਕੌਂਸਲਰ ਰਾਜ ਕੁਮਾਰ, ਕੌਂਸਲਰ ਗੁਰਿੰਦਰ ਸਿੰਘ, ਕੌਂਸਲਰ ਸੁਮਨ ਹਾਂਡਾ, ਕੌਂਸਲਰ ਅਨੁਪਮਾ ਸੰਗਰ, ਕੌਂਸਲਰ ਸੁਰਜੀਤ ਕੌਰ, ਕੌਂਸਲਰ ਰਾਕੇਸ਼ ਭੱਟੀ, ਕੌਂਸਲਰ ਨਵਨੀਤ ਅਬਰੋਲ ਆਦਿ ਕੌਂਸਲ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਫੋਟੋ - http://v.duta.us/qTJTGQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fD7htQAA

📲 Get Gurdaspur News on Whatsapp 💬