[gurdaspur] - ਮਾਮਲਾ ਹੋਟਲ ਮਾਲਕ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦਾ

  |   Gurdaspurnews

ਗੁਰਦਾਸਪੁਰ (ਬੇਰੀ)-ਸ਼ਿਵ ਸੈਨਾ ਹਿੰਦੋਸਤਾਨ ਦੇ ਵਰਕਰਾਂ ਨੇ ਸੰਗਠਨ ਮੰਤਰੀ ਪੰਜਾਬ ਰਾਜਾ ਵਾਲੀਆ ਦੀ ਅਗਵਾਈ ਹੇਠ ਐੱਸ. ਐੱਸ. ਪੀ. ਦਫਤਰ ਅੱਗੇ ਪੁਲਸ ਵੱਲੋਂ ਹੋਟਲ ਮਾਲਕ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਧਰਨਾ ਦਿੱਤਾ। ®ਇਸ ਮੌਕੇ ਰਾਜਾ ਵਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਬੱਸ ਸਟੈਂਡ ਨੇਡ਼ੇ ਸਥਿਤ ਇਕ ਹੋਟਲ ’ਚ ਜੋ ਘਟਨਾ ਵਾਪਰੀ ਸੀ, ਉਹ ਅਤਿ ਨਿੰਦਣਯੋਗ ਸੀ ਅਤੇ ਸ਼ਿਵ ਸੈਨਾ ਇਸਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਹੋਟਲ ਮਾਲਕ ਵੱਲੋਂ ਉਸ ਦੌਰਾਨ ਜੋ ਧਾਰਮਕ ਗ੍ਰੰਥਾਂ ਬਾਰੇ ਮੰਦੀ ਸ਼ਬਦਾਵਲੀ ਵਰਤੀ ਗਈ ਸੀ, ਉਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਸਬੰਧਤ ਹੋਟਲ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਰਾਜਾ ਵਾਲੀਆ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਬੰਧਤ ਹੋਟਲ ਮਾਲਕ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ। ਇਸ ਦੌਰਾਨ ਧਰਨਾਕਾਰੀਆਂ ਨੂੰ ਡੀ. ਐੱਸ. ਪੀ. ਸਿਟੀ ਪ੍ਰਹਿਲਾਦ ਸਿੰਘ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਧਰਨਾਕਾਰੀ ਆਪਣੀ ਮੰਗ ’ਤੇ ਅਡ਼ੇ ਰਹੇ।ਇਸ ਮੌਕੇ ਤੀਰਥ ਰਾਮ ਸੰਨੀ, ਬੱਗੀ ਭੱਟੀ, ਸਤਨਾਮ ਸੱਤਾ, ਜਤਿੰਦਰ ਸਿੰਘ, ਸਿਕੰਦਰ, ਕੁਸ਼ ਭੱਟੀ, ਵਿਕਾਸ, ਸ਼ੈਂਕੀ, ਘੁੱਗਾ, ਸਾਹਿਬ ਢਿੱਲੋਂ, ਹਾਂਡਾ ਪਹਿਲਵਾਨ, ਰਾਜਨ, ਕਾਕਾ, ਮਾਨੀ, ਸੋਨੂੰ ਮਾਨ, ਰਾਜਨ ਸ਼ਰਮਾ, ਪ੍ਰਦੀਪ ਚੀਨਾ, ਨੰਦ ਸਰੂਪ, ਰਾਜਾ ਸੋਨੀ, ਰਾਹੁਲ, ਅਜੈ, ਰਾਜੂ, ਸਿਕੰਦਰ ਸ਼ਰਮਾ, ਸਾਹਿਲ, ਸ਼ਾਲੂ, ਪ੍ਰਿੰਸ ਸ਼ਰਮਾ, ਸੈਂਕੀ ਤੇ ਕੈਪਟਨ ਆਦਿ ਵੱਡੀ ਗਿਣਤੀ ਵਿਚ ਸ਼ਿਵ ਸੈਨਾ ਹਿੰਦੋਸਤਾਨ ਦੇ ਵਰਕਰ ਹਾਜ਼ਰ ਸਨ। ®ਓਧਰ, ਦੂਜੇ ਪਾਸੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਉਕਤ ਮਾਮਲੇ ਸਬੰਧੀ ਦਰਖਾਸਤ ਉਨ੍ਹਾਂ ਨੂੰ ਅੱਜ ਮਿਲੀ ਹੈ, ਜਿਸਦੇ ਚਲਦਿਆਂ ਉਹ ਇਕ ਟੀਮ ਦਾ ਗਠਨ ਕਰ ਕੇ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ।®

ਫੋਟੋ - http://v.duta.us/2HMotgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nOsIqwAA

📲 Get Gurdaspur News on Whatsapp 💬