[gurdaspur] - ਸ਼ਹਿਰ ਵਾਸੀਆਂ ਨੂੰ ਸਡ਼ਕਾਂ, ਸੀਵਰੇਜ ਅਤੇ ਰੋਸ਼ਨੀ ਦੀ ਲੋਡ਼ ਹੈ, ਨਾ ਕੀ ਟਰੈਕਟਰ ਰੈਲੀ ਦੀ : ਹੰਸਪਾਲ

  |   Gurdaspurnews

ਗੁਰਦਾਸਪੁਰ (ਸਾਹਿਲ)-ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸਿੰਘ ਹੰਸਪਾਲ ਨੇ ਕਿਹਾ ਕਿ ਬਟਾਲਾ ਵਰਗੇ ਇਤਿਹਾਸਕ ਸ਼ਹਿਰ ਦੀ ਜੋ ਮੰਦੀ ਹਾਲਤ ਹੈ, ਉਹ ਕਿਸੇ ਤੋਂ ਲੁੱਕੀ ਨਹੀਂ ਹੈ, ਕੋਈ ਵੀ ਜ਼ਿੰਮੇਵਾਰ ਸਿਆਸੀ ਪਾਰਟੀ ਜੋ ਕਿ ਸ਼ਹਿਰ ਦੀ ਮਾਡ਼ੀ ਹਾਲਤ ਲਈ ਜ਼ਿੰਮੇਵਾਰ ਹੈ, ਉਹ ਲੋਕਾਂ ਨੂੰ ਇਸ ਹਾਲਤ ਤੋਂ ਬੇਕਸੂਰ ਦੱਸ ਰਹੇ ਹਨ। ਸ਼ਹਿਰ ਵਿਚ ਰਹਿਣ ਵਾਲਾ ਹਰ ਆਦਮੀ ਇਸ ਸਮੇਂ ਇਸ ਗੱਲ ਤੋਂਂ ਪ੍ਰੇਸ਼ਾਨ ਹੈ ਕਿ ਕਿਵੇਂ ਉਨ੍ਹਾਂ ਨੂੰ ਬਟਾਲਾ ਵਿਚ ਰਹਿ ਕੇ ਚੰਗਾ ਰਹਿਣ-ਸਹਿਣ ਅਤੇ ਚੰਗੀਆਂ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਹਨ। ®ਮਨਜੀਤ ਸਿੰਘ ਹੰਸਪਾਲ ਨੇ ਕਾਂਗਰਸ ਦੇ ਸਾਬਕਾ ਐੱਮ. ਐੱਲ. ਏ. ਅਸ਼ਵਨੀ ਸੇਖਡ਼ੀ ਅਤੇ ਉਸ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਿਲਾਫ਼ ਕੈਪਟਨ ਸਰਕਾਰ ਨੇ ਬਹੁਤ ਵਧੀਆ ਕਾਰਵਾਈ ਕੀਤੀ ਹੈ ਅਤੇ ਹੁਣ ਵੀ ਮੌਜੂਦਾ ਬਟਾਲਾ ਪੁਲਸ ਦੇ ਅਫ਼ਸਰ ਨਸ਼ਿਆਂ ਖਿਲਾਫ ਵਧੀਆ ਢੰਗ ਨਾਲ ਕਾਰਵਾਈ ਕਰ ਰਹੇ ਹਨ। ਇਸ ਕਰ ਕੇ ਜੇਕਰ ਕੋਈ ਜ਼ਰੂਰੀ ਕੰਮ ਇਸ ਵਕਤ ਹੋਣ ਵਾਲਾ ਹੈ ਤਾਂ ਉਹ ਹੈ ਸ਼ਹਿਰ ਦੀ ਮੁਡ਼ ਉਸਾਰੀ। ਜਿਸ ਕਾਰਨ ਬਟਾਲਾ ਵਾਸੀਆਂ ਦਾ ਜਿਊਣਾ ਮੁਹਾਲ ਹੋਇਆ ਹੈ। ਉਨ੍ਹਾਂ ਨੇ ਸੇਖਡ਼ੀ ਨੂੰ ਬਟਾਲਾ ਦੀ ਬਦਤਰ ਹਾਲਤ ਨੂੰ ਸੁਧਾਰਨ ਦੀ ਅਪੀਲ ਕੀਤੀ, ਬਲਕਿ ਟਰੈਕਟਰ ਰੈਲੀਆਂ ਕਰ ਕੇ ਲੋਕਾਂ ਦਾ ਸਮਾਂ ਬਰਬਾਦ ਨਾ ਕਰਨ ਦੀ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7IH8JAAA

📲 Get Gurdaspur News on Whatsapp 💬