[hoshiarpur] - ਛੱਤ ’ਤੇ ਪਤੰਗ ਉਡਾਉਂਦਾ ਨੌਜਵਾਨ ਜ਼ਮੀਨ ’ਤੇ ਡਿੱਗਿਆ, ਜ਼ਖਮੀ

  |   Hoshiarpurnews

ਹੁਸ਼ਿਆਰਪੁਰ (ਅਮਰਿੰਦਰ)-ਟਾਂਡਾ ਰੋਡ ਦੇ ਨਾਲ ਲੱਗਦੇ ਹਰਦੋਖਾਨਪੁਰ ’ਚ ਦੁਪਹਿਰ ਬਾਅਦ ਛੱਤ ’ਤੇ ਪਤੰਗ ਉਡਾਉਣ ਦੌਰਾਨ ਛੱਤ ਤੋਂ ਡਿੱਗ ਕੇ ਨੌਜਵਾਨ ਪਵਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਪਵਨ ਨੂੰ ਪਰਿਵਾਰ ਵਾਲੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲੈ ਪਹੁੰਚੇ। ਡਾਕਟਰਾਂ ਅਨੁਸਾਰ ਜ਼ਖਮੀ ਪਵਨ ਕੁਮਾਰ ਦੇ ਦੋਵੇਂ ਪੈਰ, ਸਿਰ ਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਅੈਕਸਰੇ ਰਿਪੋਰਟ ਦੇ ਬਾਅਦ ਇਸ ਮਾਮਲੇ ’ਚ ਕੁਝ ਦੱਸ ਸਕਦੇ ਹਨ। ਸਿਵਲ ਹਸਪਤਾਲ ’ਚ ਪਰਿਵਾਰ ਨੇ ਦੱਸਿਆ ਕਿ ਪਵਨ ਛੱਤ ’ਤੇ ਪਤੰਗ ਉਡਾ ਰਿਹਾ ਸੀ। ਇਸੇ ਦੌਰਾਨ ਕਿਸੇ ਕੱਟੀ ਪਤੰਗ ਨੂੰ ਫਡ਼ਨ ਦੌਰਾਨ ਗਲਤੀ ਨਾਲ ਉਸ ਦਾ ਪੈਰ ਛੱਤ ਤੋਂ ਫ਼ਿਸਲ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਲਾਜ ਅਧੀਨ ਜ਼ਖਮੀ ਪਵਨ।

ਫੋਟੋ - http://v.duta.us/0o8g7wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ppYPgAAA

📲 Get Hoshiarpur News on Whatsapp 💬