[hoshiarpur] - ਬੋਲੈਰੋ-ਟਰੱਕ ਦੀ ਟੱਕਰ ’ਚ 4 ਜ਼ਖ਼ਮੀ

  |   Hoshiarpurnews

ਹੁਸ਼ਿਆਰਪੁਰ (ਅਮਰਿੰਦਰ)-ਇਸ ਨੂੰ ਪੁਲਸ ਮੁਲਾਜ਼ਮਾਂ ਦੀ ਲਾਪ੍ਰਵਾਹੀ ਹੀ ਕਹਿਣਾ ਚਾਹੀਦਾ ਹੈ ਕਿ ਟਾਂਡਾ ਰੋਡ ’ਤੇ ਸ਼ਨੀਵਾਰ ਦੇਰ ਰਾਤ ਹੋਏ ਹਾਦਸੇ ਤੋਂ ਬਾਅਦ ਪੁਲਸ ਨੇ ਹਾਦਸਾਗ੍ਰਸਤ ਟਰੱਕ ਨੂੰ ਨਹੀਂ ਹਟਾਇਆ, ਜਿਸ ਕਾਰਨ ਦੇਰ ਰਾਤ ਉਸ ਟਰੱਕ ਨਾਲ ਬੋਲੈਰੋ ਗੱਡੀ ਟਕਰਾਉਣ ਨਾਲ ਇਕ ਹੀ ਪਰਿਵਾਰ ਦੇ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਸੈਂਟਰਲ ਟਾਊਨ ਹੁਸ਼ਿਆਰਪੁਰ ਦੇ ਰਹਿਣ ਵਾਲੇ ਤਿੰਨਾਂ ਜ਼ਖ਼ਮੀਆਂ ਕੁਲਵੀਰ ਸਿੰਘ, ਰਾਜਵਿੰਦਰ ਕੌਰ, ਮਨਜਿੰਦਰ ਕੌਰ ਅਤੇ ਅਤਿੰਦਰਪਾਲ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ’ਚ ਜੁਟ ਗਈ। ਪੁਲਸ ਦੀ ਕਾਰਜ ਪ੍ਰਣਾਲੀ ’ਤੇ ਲੱਗਾ ਸਵਾਲੀਆ ਨਿਸ਼ਾਨਬਲਰਾਜ ਸਿੰਘ ਚੌਹਾਨ ਆਪਣੇ ਪਰਿਵਾਰ ਨਾਲ ਬੀਤੇ ਦਿਨੀਂ ਜਲੰਧਰ ਦੇ ਜੰਡਿਆਲਾ ਕਸਬੇ ’ਚ ਵਿਆਹ ਸਮਾਗਮ ’ਚ ਭਾਗ ਲੈਣ ਗਏ ਸਨ। ਰਾਤੀਂ 9 ਵਜੇ ਟਾਂਡਾ ਤੋਂ 2 ਗੱਡੀਆਂ ’ਚ ਸਵਾਰ ਹੋ ਕੇ ਉਹ ਹੁਸ਼ਿਆਰਪੁਰ ਪਰਤ ਰਹੇ ਸੀ। ਬਲਰਾਜ ਸਿੰਘ ਚੌਹਾਨ ਨੇ ਦੱîਸਿਆ ਕਿ ਹੁਸ਼ਿਆਰਪੁਰ ਦੇ ਟਾਂਡਾ ਚੌਕ ਵਿਚ ਪਹੁੰਚਣ ’ਤੇ ਜਦੋਂ ਉਨ੍ਹਾਂ ਨੂੰ ਆਪਣੇ ਪਿੱਛੇ ਆ ਰਹੀ ਬੋਲੈਰੋ ਨਾ ਦਿਖੀ ਤਾਂ ਉਨ੍ਹਾਂ ਪਿੱਛੇ ਜਾ ਕੇ ਦੇਖਿਆ ਤਾਂ ਉਹ ਸਡ਼ਕ ਕਿਨਾਰੇ ਖੜ੍ਹੇ ਹਾਦਸਾਗ੍ਰਸਤ ਟਰੱਕ ਪਿੱਛੇ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਪਈ ਸੀ। ਉਨ੍ਹਾਂ ਤੁਰੰਤ ਪੁਲਸ ਨੂੰ ਸੂਚਨਾ ਦੇ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਉਨ੍ਹਾਂ ਪੁਲਸ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ 24 ਘੰਟਿਆਂ ਦੇ ਅੰਦਰ-ਅੰਦਰ ਉਕਤ ਹਾਦਸਾਗ੍ਰਸਤ ਟਰੱਕ ਪੁਲਸ ਨੂੰ ਸੜਕ ਉੱਤੋਂ ਹਟਾਉਣਾ ਚਾਹੀਦਾ ਸੀ।

ਫੋਟੋ - http://v.duta.us/6b5aZwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RqReswAA

📲 Get Hoshiarpur News on Whatsapp 💬