[hoshiarpur] - ਸਰਕਾਰ ਗੰਨੇ ਦਾ 25 ਰੁਪਏ ਪ੍ਰਤੀ ਕੁਇੰਟਲ ਜਲਦ ਕਿਸਾਨਾਂ ਦੇ ਖਾਤੇ ’ਚ ਪਾਏ : ਗੰਨਾ ਸੰਘਰਸ਼ ਕਮੇਟੀ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ) ਦਾ ਇਕ ਵਫ਼ਦ ਪ੍ਰਧਾਨ ਸੁਖਪਾਲ ਸਿੰਘ ਡੱਫਰ ਦੀ ਅਗਵਾਈ ’ਚ ਏ. ਡੀ. ਸੀ. ਸ਼੍ਰੀਮਤੀ ਅਨੁਪਮ ਕਲੇਰ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਸੌਂਪਿਆ। ਵਫ਼ਦ ਨੇ ਮੰਗ ਪੱਤਰ ਰਾਹੀਂ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦਾ 25 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਬਣਦਾ ਹਿੱਸਾ ਜਲਦ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਇਸ ਤੋਂ ਇਲਾਵਾ ਮਿੱਲ ਮੈਨੇਜਮੈਂਟ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਪਰਚੀ ਕੈਲੰਡਰ ਅਨੁਸਾਰ ਹੀ ਗੰਨੇ ਦੀ ਪਿਡ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਬਣਾਏ ਗਏ ਪਰਚੀ ਕੈਲੰਡਰ ਅਨੁਸਾਰ ਹਰ ਵਰਗ ਦੇ ਕਿਸਾਨ ਨੂੰ ਪਰਚੀ ਮਿਲਦੀ ਸੀ, ਪ੍ਰੰਤੂ ਕੈਲੰਡਰ ਨਾਲ ਛੇਡ਼ਛਾਡ਼ ਕੀਤੇ ਜਾਣ ਕਾਰਨ ਛੋਟੇ ਤੇ ਮੱਧਵਰਗੀ ਕਿਸਾਨਾਂ ’ਚ ਰੋਸ ਪੈਦਾ ਹੋ ਗਿਆ ਹੈ। ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਜੇਕਰ ਗੰਨੇ ਦੀ ਪਿਡ਼ਾਈ ਤੇ ਅਦਾਇਗੀ ਸਮੇਂ-ਸਿਰ ਨਾ ਕੀਤੀ ਗਈ ਤਾਂ ਕਿਸਾਨ ਸਡ਼ਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗਏ ਵਫ਼ਦ ਵਿਚ ਸੁਖਪਾਲ ਸਿੰਘ ਡੱਫਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਹੀਰਾਹਰ, ਗਗਨਪ੍ਰੀਤ ਸਿੰਘ, ਹਰਵਿੰਦਰ ਸਿੰਘ ਜੌਹਲ, ਹਰਬਿੰਦਰ ਸਿੰਘ ਥੇਂਦਾ, ਖੁਸ਼ਵੰਤ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ ਅਰਗੋਵਾਲ, ਗੁਰਮੇਲ ਸਿੰਘ ਆਦਿ ਸਮੇਤ ਕਈ ਆਗੂ ਮੌਜੂਦ ਸਨ।

ਫੋਟੋ - http://v.duta.us/yEIAKwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OPKaIwAA

📲 Get Hoshiarpur News on Whatsapp 💬