[hoshiarpur] - ਜ਼ਿਲਾ ਤੇ ਸੈਸ਼ਨ ਜੱਜ ਨੇ ਜੁਵੇਨਾਈਲ ਤੇ ਚਿਲਡਰਨ ਹੋਮਜ਼ ਦਾ ਕੀਤਾ ਨਿਰੀਖਣ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਜ਼ਿਲਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ਼੍ਰੀਮਤੀ ਅਮਰਜੋਤ ਭੱਟੀ ਨੇ ਅੱਜ ਜੁਵੇਨਾਈਲ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਅਮਿਤ ਮਲਹਨ ਵੀ ਮੌਜੂਦ ਸਨ। ਸ਼੍ਰੀਮਤੀ ਭੱਟੀ ਨੇ ਜੁਵੇਨਾਈਲ ਹੋਮ ਵਿਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਚੰਗੇ ਸੰਸਕਾਰਾਂ ਨਾਲ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਬੱਚਿਆਂ ਦੀ ਰਿਹਾਇਸ਼ ਅਤੇ ਪਰੋਸੇ ਜਾ ਰਹੇ ਖਾਣੇ ਦਾ ਜਾਇਜ਼ਾ ਵੀ ਲਿਆ। ਉਪਰੰਤ ਉਨ੍ਹਾਂ ਚਿਲਡਰਨ ਹੋਮ ਵਿਚ ਰਹਿ ਰਹੇ ਬੱਚਿਆਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੂੰ ਖੂਬ ਮਨ ਲਾ ਕੇ ਪਡ਼੍ਹਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਪਡ਼੍ਹਾਈ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਸੁਪਰਡੈਂਟ ਜੁਵੇਨਾਈਲ ਹੋਮ ਨਰੇਸ਼ ਕੁਮਾਰ, ਅਨਿਲ ਕਾਲੀਆ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਵਨ ਕੁਮਾਰ ਪੀ. ਐੱਲ. ਵੀ. ਆਦਿ ਵੀ ਹਾਜ਼ਰ ਸਨ।

ਫੋਟੋ - http://v.duta.us/C4hb5gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yIoOVwAA

📲 Get Hoshiarpur News on Whatsapp 💬